← ਪਿਛੇ ਪਰਤੋ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ 2020 - ਜ਼ਿਲ੍ਹਾ ਜੇਲ੍ਹ ਅੰਦਰ ਬੰਦ ਇੱਕ ਕੈਦੀ ਕੋਲੋਂ ਜੇਲ੍ਹ ਸਟਾਫ਼ ਨੇ ਇੱਕ ਮੋਬਾਇਲ ਫ਼ੋਨ ਬਰਾਮਦ ਕੀਤਾ ਹੈ। ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਵੱਲੋਂ ਥਾਣਾ ਸਦਰ ਵਿਖੇ ਦਰਜ ਕਰਾਈ ਗਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਜੇਲ੍ਹ 24 ਸਤੰਬਰ ਦੇ ਦਿਨ ਸਹਾਇਤ ਸੁਪਰਡੈਂਟ ਤਰਸੇਮ ਸਿੰਘ ਵੱਲੋਂ ਸ਼ਾਮ ਦੇ ਕਰੀਬ 6 ਵਜੇ ਜੇਲ੍ਹ ਵਿੱਚ ਬੰਦ ਬਲਰਾਜ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਚੱਕ ਜਾਨੀਸਰ ਦੀ ਬੈਰਕ ਦੀ ਤਲਾਸ਼ੀ ਲਈ ਗਈ ਸੀ। ਇਸੇ ਦੌਰਾਨ ਬੈਰਕ ਵਿੱਚ ਖੱਡੇ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸਦੇ ਬਿਸਤਰੇ ਵਿੱਚੋਂ 1 ਕਾਲੇ ਰੰਗ ਦਾ ਮੋਬਾਇਲ ਮਿਲਿਆ, ਜਿਸ ਨਾਲ ਇੱਕ ਸਿਮ ਤੇ ਚਾਰਜਰ ਵੀ ਮੌਜੂਦ ਸੀ। ਜਾਂਚ ਅਧਿਕਾਰੀ ਏਐਸਆਈ ਜਲੰਧਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੇਲ੍ਹ ਵਿੱਚ ਬੰਦ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Total Responses : 930