ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ 2020 - ਡੀ.ਸੁਡਰਵਿਲੀ ਐਸ.ਐਸ.ਪੀ ਵੱਲੋਂ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ, ਉਸ ਨੂੰ ਵੇਖਦੇ ਹੋਏ ਇੱਕ ਨਿਵੇਕਲੀ ਪਹਿਲ ਕਰਦਿਆ ਜ਼ਿਲ੍ਹੇ ਅੰਦਰ ਪੇਂਡਿੰਗ ਕੇਸਾਂ ਦੀ ਸੁਣਵਾਈ ਲਈ ਲੋਕਾਂ ਨਾਲ ਖੁਦ ਵੀਡੀਓ ਕਾਨਫਰੰਸ ਕਰਨਗੇ ਅਤੇ ਉਨ੍ਹਾਂ ਕੇਸਾਂ ਨੂੰ ਵਾਚਨ ਤੋਂ ਬਾਅਦ ਉਨ੍ਹਾਂ ਕੇਸਾਂ ਦਾ ਨਿਪਟਾਰਾ ਕਰਨਗੇ। ਇਸ ਮੌਕੇ ਐਸ.ਐਸ.ਪੀ ਨੇ ਮੀਡੀਆਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਾਡੇ ਵੱਲੋੋਂ ਲੋੋਕਾਂ ਨਾਲ ਸਿੱਧਾ ਵੀਡੀਓ ਕਾਨਫਰੰਸ ਰਾਹੀਂ ਪੁਰਾਣੇ ਕੇਸਾਂ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਸ੍ਰੀ ਮੁਕਤਸਰ ਸਾਹਿਬ ਸਬ-ਡਵੀਜ਼ਨ ਦੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਬਰੀਵਾਲਾ ਦੇ ਵਿੱਚ ਪੇਂਡਿੰਗ ਕੇਸਾਂ ਦੇ ਨਿਪਟਾਰਾ ਕੀਤਾ ਜਾਵੇਗਾ। ਐਸ.ਐਸ.ਪੀ ਨੇ ਦੱਸਿਆਂ ਵੀਡੀਓ ਕਾਨਫੰਰਸ ਕਰਨ ਲਈ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਰਜਿਸਟ੍ਰੇਸਨ ਕਰਨ ਲਈ ਸਾਡੇ ਵਟਸ ਐਪ ਨੰਬਰ 80549-42100 ’ਤੇ ਆਪਣਾ ਨਾਮ, ਪਿਤਾ ਦਾ ਨਾਮ, ਪਤਾ, ਮੋਬਾਇਲ ਨੰਬਰ, ਥਾਣਾ , ਮੁਕੱਦਮਾ ਨੰਬਰ ਅਤੇ ਮੁਕੱਦਮੇ ਦਾ ਵੇਰਵਾ ਲਿਖ ਕੇ ਭੇਜ ਦਿਉ। ਇਹ ਰਜਿਸਟ੍ਰੇਸ਼ਨ 29 ਸਤੰਬਰ ਤੱਕ ਓਪਨ ਹੈ। ਸਾਡੇ ਵੱਲੋਂ ਉਸ ਮੁਕਦਮੇ ਬਾਰੇ ਥਾਣੇ ਵਿੱਚੋਂ ਜਾਣਕਾਰੀ ਲੈਣ ਤੋਂ ਬਾਅਦ, ਉਨ੍ਹਾਂ ਨੂੰ ਟੋਕਨ ਨੰਬਰ ਦੇ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਟੋਕਣ ਨੰਬਰ ਮਿਲ ਗਏ ਉਨ੍ਹਾਂ ਨੂੰ ਉਨ੍ਹਾਂ ਦੇ ਵਟਸ ਐਪ ਨੰਬਰ ’ਤੇ ਯੂਮ ਐਪ ਦਾ ਲਿੰਕ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀਆਂ 50 ਰਜਿਸ਼ਟ੍ਰੇਸ਼ਨ ਹੋਣ ਤੋਂ ਬਾਅਦ 50 ਟੋਕਣ ਦਿੱਤੇ ਜਾਣਗੇ ਅਤੇ ਉਨ੍ਹਾਂ ਨਾਲ 1 ਅਕਤੂਬਰ ਬਾਅਦ ਦੁਪਹਿਰ 3 ਵਜ਼ੇ ਵੀਡੀਓ ਕਾਨਫਰੰਸ ਰਾਂਹੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਿੰਨੋ ਥਾਣੇ ਦੇ ਐਸ.ਐਚ.ਓ ਵੀ ਇਸ ਵੀਡੀਓ ਕਾਨਫੰਰਸ ਵਿੱਚ ਹਾਜ਼ਰ ਹੋਣੇਗੇ ਅਤੇ ਮੌਕੇ ’ਤੇ ਹੀ ਮੁਕੱਦਮਿਆ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।