ਫਿਰੋਜ਼ਪੁਰ 27 ਸਤੰਬਰ 2020 : ਪੰਜਾਬ ਸਕੂਲ ਸਿੱਖਿਆ ਬੋਰਡ ਤੁਰੰਤ 10ਵੀਂ ਓਪਨ ਦਾ ਨਤੀਜਾ ਘੋਸ਼ਿਤ ਕਰੇ ਤਾਂ ਕਿ ਪ੍ਰੀਖਿਆ ਦੇਣ ਵਾਲੇ ਹਜ਼ਾਰਾਂ ਵਿਦਿਆਰਥੀ ਗਿਆਰਵੀਂ ਵਿਚ ਨਾਮ ਦਾਖਲ ਕਰਵਾ ਸਕਣ ਅਤੇ ਆਪਣਾ ਭਵਿੱਖ ਬਣਾ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੈਕੋਗਨੀਜਡ ਐਂਡ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਰਾਸਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਕੇਸਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬਤੌਰ ਬੋਰਡ ਵੱਲੋਂ ਓਪਨ ਪ੍ਰਣਾਲੀ ਤਹਿਤ ਲਈ ਗਈ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਹਾਲੇ ਤੱਕ ਘੋਸ਼ਿਤ ਨਹੀਂ ਕੀਤਾ ਗਿਆ, ਜਿਸ ਦਾ ਖਮਿਆਜ਼ਾ ਪ੍ਰੀਖਿਆ ਦੇਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਭੁਗਤਣਾ ਪੇ ਸਕਦਾ ਹੈ। ਕਿਉਂਕਿ ਬੋਰਡ ਵੱਲੋਂ 11ਵੀਂ ਵਿਚ ਦਾਖਲਾ ਲੈਣ ਦਾ ਆਖਰੀ ਮਿਤੀ 29 ਸਤੰਬਰ ਰੱਖੀ ਗਈ ਹੈ। ਜਿਸ ਨਾਲ 10ਵੀਂ ਓਪਨ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ। ਰਵਿੰਦਰ ਸ਼ਰਮਾ ਨੇ ਕਿਹਾ ਕਿ ਬੋਰਡ 9ਵੀਂ ਤੋਂ 12ਵੀਂ ਤੱਕ ਦਾਖਲਾ ਤਰੀਕਾ ਵਿਚ ਤੁਰੰਤ ਵਾਧਾ ਕਰੇ ਅਤੇ ਜਲਦੀ ਤੋਂ ਜਲਦੀ 11ਵੀਂ ਓਪਨ ਦਾ ਨਤੀਜਾ ਵੀ 12ਵੀਂ ਦੀ ਤਰ੍ਹਾਂ ਐਲਾਣੇ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਹਰਚਰਨ ਸਿੰਘ ਸਾਮਾ, ਸੁਨੀਰ ਮੋਂਗਾ, ਕੰਵਲਜੀਤ ਸਿੰਘ, ਜਗਤਾਰ ਸਿੰਘ, ਜੀਵਲ ਲਾਲ ਧੀਰ, ਮਨਜੀਤ ਸਿੰਘ ਵਿਰਕ, ਰਾਜੇਸ਼ ਗਾਬਾ, ਰਕੇਸ਼ ਅਰੋੜਾ ਆਦਿ ਹਾਜ਼ਰ ਸਨ।