ਹਰੀਸ਼ ਕਾਲੜਾ
ਰੈਲਮਾਜਰਾ 27 ਸਤੰਬਰ 2020 - ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਰੈਲਮਾਜਰਾ (ਰੋਪੜ ਕੈਂਪਸ) ਵਿਖੇ ਵਰਚੁਅਲ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਡਾਇਰੈਕਟਰ ਡਾ. ਐਨ.ਐਸ.ਗਿੱਲ ਨੇ ਦੱਸਿਆ ਕਿ ਵਿਸ਼ਵ ਫਾਰਮਾਸਿਸਟ ਦਿਵਸ ਹਰ ਸਾਲ 25 ਸਤੰਬਰ ਨੂੰ ਮਨਾਇਆ ਜਾਂਦਾ ਹੈ ,ਇਸ ਦਿਨ ਨੂੰ ਮਨਾਉਣ ਦਾ ਮਕਸਦ ਫਾਰਮਾਸਿਸਟ ਦੀ ਸਮਾਜ ਵਿੱਚ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੁੰਦਾ ਹੈ।
ਅਗਰ ਅਸੀਂ ਮੌਜੂਦਾ ਵਿਸ਼ਵ ਦੇ ਵਿੱਚ ਕਵਿਡ 19 ਦੇ ਚੱਲਦੇ ਦੇਖੀਏ ਤਾਂ ਸਿਹਤ ਸੰਭਾਲ ਪ੍ਰਣਾਲੀ ਵਿੱਚ ਫਾਰਮਾਸਿਸਟ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਇਸ ਖੇਤਰ ਵਿੱਚ ਡਿਮਾਂਡ ਵਧੀ ਹੈ ।ਇਸ ਮੌਕੇ ਤੇ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਦੇ ਹੋਏ ਮਾਨਵਤਾ ਦੀ ਸੇਵਾ ਅਤੇ ਸਹਾਇਤਾ ਕਰਨ ਦੀ ਸਹੁੰ ਚੁੱਕੀ ।ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਦੀਪ ਸਿੰਘ ਕੌੜਾ ਅਤੇ ਰਿਆਤ ਗਰੁੱਪ ਦੇ ਚੇਅਰਮੈਨ ਸ.ਐੱਨ ਐੱਸ ਰਿਆਤ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਫਾਰਮਾਸਿਸਟ ਦਿਵਸ ਮਨਾਉਣ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਫਾਰਮਾਸਿਸਟ ਆਪਣੇ ਸੂਝ ਬੂਝ ਨਾਲ ਸੰਸਾਰ ਭਰ ਵਿੱਚ ਵਧੀਆ ਅਤੇ ਉਪਯੋਗੀ ਦਵਾਈਆਂ ਬਣਾ ਕੇ ਵਿਸ਼ਵ ਭਰ ਵਿੱਚ ਆਪਣਾ ਝੰਡਾ ਲਹਿਰਾ ਸਕਦੇ ਹਨ ਅਤੇ ਮਾਨਵਤਾ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ ।ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਨਰਿੰਦਰ ਭੂੰਬਲਾ ਨੇ ਕਿਹਾ ਕਿ ਭਵਿੱਖ ਵਿੱਚ ਭਾਰਤ ਦੀਆਂ ਫਾਰਮਾ ਕੰਪਨੀਆਂ ਪੂਰੇ ਵਿਸ਼ਵ ਵਿੱਚ ਦਵਾਈਆਂ ਦੀਆਂ ਬੜੀਆਂ ਵਿਕਰੇਤਾਵਾਂ ਬਣ ਸਕਦੀਆਂ ਹਨ। ਇਸ ਖੇਤਰ ਅਤੇ ਪ੍ਰੋਫੈਸ਼ਨ ਵਿੱਚ ਭਵਿੱਖ ਕਾਫ਼ੀ ਉੱਜਵਲ ਹੈ ,ਉਨ੍ਹਾਂ ਨੇ ਫਾਰਮਾਸਿਸਟ ਦਿਵਸ ਮਨਾਉਣ ਤੇ ਸਾਰਿਆਂ ਦਾ ਧੰਨਵਾਦ ਕੀਤਾ ।