ਚੋਵੇਸ਼ ਲਟਾਵਾ
- ਅਕਾਲੀ ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਮਦਨ ਮੋਹਨ ਮਿੱਤਲ ਸਾਬਕਾ ਕੈਬਿਨਟ ਮੰਤਰੀ ਨੇ ਦਿੱਤੀ ਆਪਣੀ ਪ੍ਰਤੀਕਿਰਿਆ
- ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ
- ਕਿਹਾ ਕਿ ਗਠਬੰਧਨ ਤੋੜਨ ਵਿੱਚ ਕੀਤੀ ਜਲਦਬਾਜ਼ੀ
- ਇਸੇ ਮਹੀਨੇ ਐਮ ਐਸ ਪੀ ਮਿਲਣੀ ਸ਼ੁਰੂ ਹੋ ਜਾਵੇਗੀ ਅਗਰ ਨਹੀਂ ਮਿਲੀ ਤਾਂ ਬੀਜੇਪੀ ਕਿਸਾਨਾਂ ਦੇ ਨਾਲ ਖੜੀ
ਅਨੰਦਪੁਰ ਸਾਹਿਬ, 27 ਸਤੰਬਰ 2020 - ਅਕਾਲੀ-ਭਾਜਪਾ ਗਠਬੰਧਨ ਟੁੱਟਣ ਤੋਂ ਬਾਅਦ ਸੀਨੀਅਰ ਬੀਜੇਪੀ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਅੱਜ ਨੰਗਲ ਵਿਖੇ ਪਹੁੰਚਣ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਟਲ ਬਿਹਾਰੀ ਵਾਜਪੇਈ, ਐੱਲ ਕੇ ਅਡਵਾਨੀ ਅਤੇ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰਿਆਂ ਨੂੰ ਨਾਲ ਲੈ ਕੇ ਐਨਡੀਏ ਦਾ ਗਠਬੰਧਨ ਬਣਾਇਆ ਸੀ ਅਤੇ ਪਿਛਲੇ ਇਲੈਕਸਨ 'ਚ ਵੀ ਮੋਦੀ ਜੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲਿਆ ਸੀ ਕਿਹਾ ਕਿ ਅਸੀਂ ਤਾਂ ਇਹ ਰੁੱਖ ਛਾਂ ਲਈ ਬਣਾਇਆ ਸੀ ਪਰ ਬੱਚੇ ਹੁਣ ਕੀ ਚਾਹੁੰਦੇ ਹੈ ਉਸਦਾ ਸਾਨੂੰ ਅਤੇ ਕਿਸੇ ਨੂੰ ਕੋਈ ਪਤਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾ ਰਹੀ ਐਮ ਐਸ ਪੀ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾਵੇਗਾ ਅਤੇ ਅਗਲੇ ਮਹੀਨੇ ਤੋਂ ਐਮ ਐਸ ਪੀ ਮਿਲਣੀ ਸ਼ੁਰੂ ਹੋ ਜਾਵੇਗੀ। ਪਰ ਫਿਰ ਵੀ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲਿਆ ਤਾਂ ਭਾਜਪਾ ਕਿਸਾਨਾਂ ਦੇ ਨਾਲ ਖੜੀ ਹੈ।
ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋ ਭਾਈਆਂ ਦੀ ਲੜਾਈ ਹੋਈ ਅਤੇ ਦੂਸਰੇ ਭਾਈ ਨੇ ਆਪਣੀ ਸਮਝ ਨਾਲ ਗਠਬੰਧਨ ਨੂੰ ਤੋੜਿਆ ਇਹ ਤਾਂ ਹੁਣ ਅਸੀਂ ਕੀ ਕਰੀਏ ਅਤੇ ਕਿਹਾ ਕਿ ਅਕਾਲੀਆਂ ਵੱਲੋਂ ਜੋ ਗਠਬੰਧਨ ਤੋੜ ਕੇ ਬੰਬ ਛੱਡਿਆ ਹੈ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਪੂਰੇ ਦੇਸ਼ ਵਿਚ ਵਿਕਾਸ ਦੀ ਜੋ ਲਹਿਰ ਚਲਾਈ ਹੈ, ਉਹ ਸਾਰਿਆਂ ਨੂੰ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਕਿਸਾਨ ਇਸ ਬਿੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਹ ਸਿਰਫ ਪੰਜਾਬ ਅਤੇ ਹਰਿਆਣਾ ਵਿਚ ਹੀ ਹੋ ਰਿਹਾ ਹੈ ਬਾਕੀ ਸੂਬਿਆਂ 'ਚ ਕਿਉਂ ਨਹੀਂ ਕਿਉਂਕਿ ਇਹ ਬਿਲ ਕਿਸਾਨਾਂ ਦੇ ਹਿੱਤ ਵਿਚ ਹੈ ਅਤੇ ਪੰਜਾਬ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ
ਉਨ੍ਹਾਂ ਨੇ ਹੱਸਦੇ ਹੋਏ ਅੰਦਾਜ਼ ਵਿਚ ਕਿਹਾ ਕਿ ਜੋ ਕਹਿੰਦੇ ਸੀ ਮਰਾਂਗੇ ਤੇਰੇ ਨਾਲ ਉਹ ਰਾਤ ਦੀ ਗੱਡੀ ਵਿੱਚ ਨਿਕਲ ਗਏ ਅਤੇ ਬੀਜੇਪੀ ਵਿੱਚ ਤਾਂ ਹਾਈਕਮਾਨ ਫ਼ੈਸਲਾ ਲੈਂਦੀ ਹੈ ਅਤੇ ਉਹਨਾਂ ਦੇ ਘਰ ਵਿੱਚ ਹੀ ਹਾਈਕਮਾਨ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਦਾ ਫੈਸਲਾ ਭਾਜਪਾ ਦੀ ਹੋਣ ਵਾਲੀ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ।