ਅਸ਼ੋਕ ਵਰਮਾ
ਬਠਿੰਡਾ, 27 ਸਤੰਬਰ 2020 - ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਅਗਵਾਈ ਹੇਠ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਅਤੇ ਮਹਿਲਾ ਪਤੰਜਲੀ ਯੋਗ ਸੰਮਤੀ ਦੇ ਵਲੰਟੀਅਰਾਂ ਨੇ ਸਥਾਨਕ ਪੁਲਿਸ ਲਾਈਨ ਦੇ ਸਾਹਮਣੇ ਡੀਡੀਆਰਸੀ ਕੋਵਿਡ ਕੇਅਰ ਸੈਂਟਰ ਦੇ ਬਾਹਰ ਸਾਫ ਸਫਾਈ ਮੁਹਿੰਮ ਚਲਾਈ ਜਿਸ ਵਿੱਚ ਵਾਤਾਵਰਣ ਪ੍ਰੇਮੀਆਂ ਨੇ ਘਾਹ ਫੂਸ ਅਤੇ ਝਾੜ ਬੂਟੇ ਸਾਫ ਕੀਤੇ। ਯੂਨਾਈਟਿਡ ਸੰਸਥਾ ਦੇ ਮੈਂਬਰ ਓਬੀਸੀ ਬੈਂਕ ਮੈਨੇਜਰ ਜੁਗਿੰਦਰ ਸਿੰਘ ਅਤੇ ਮਾਸਟਰ ਹਰਪਾਲ ਸਿੰਘ ਦੀ ਦੇਖ ਰੇਖ ਹੇਠ 25 ਦੇ ਕਰੀਬ ਵਲੰਟੀਅਰਾਂ ਨੇ ਸਾਫ ਸਫਾਈ ਵਿੱਚ ਆਪਣਾ ਯੋਗਦਾਨ ਪਾਇਆ।
ਮਹਿਲਾ ਪਤਜੰਲੀ ਯੋਗ ਸੰਮਤੀ ਤੋਂ ਮੈਡਮ ਵੀਨਾ ਗਰਗ, ਯੋਗ ਮਾਹਿਰ ਵਿਜੇਂਦਰ ਕੁਮਾਰ, ਭਾਈ ਘਨਈਆ ਜੀ ਸੇਵਕ ਦਲ ਦੇ ਸੇਵਾਦਾਰ ਪਰਮਜੀਤ ਸਿੰਘ ਪੰਮਾ, ਭਾਈ ਘਨਈਆ ਜੀ ਸੇਵਾ ਸੁਸਾਇਟੀ ਭਾਗੂ ਰੋਡ ਤੋਂ ਕੁਲਜੀਤ ਸਿੰਘ ਸੰਧੂ, ਬਲਜਿੰਦਰ ਸਿੰਘ ਬਿੱਟੂ, ਅਨਿਲ ਭੱਟ, ਪ੍ਰਦੀਪ ਭੱਟ, ਸਫਾਈ ਸੇਵਕ ਵਿੱਕੀ, ਹਰਬੰਸ ਰੋਮਾਣਾ, ਸੁਖਜਿੰਦਰ ਰੋਮਾਣਾ, ਪਿੰਡ ਮੱਲਵਾਲਾ ਦੇ ਸਰਪੰਚ ਪਾਲਾ ਰਾਮ, ਸਮਾਜ ਸੇਵੀ ਜਗਜੀਤ ਸਿੰਘ ਭੋਲਾ ਅਤੇ ਯੂਨਾਈਟਿਡ ਸੰਸਥਾ ਦੇ ਬਾਨੀ ਵਿਜੇ ਭੱਟ ਨੇ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ।
ਬੈਂਕ ਮੈਨੇਜਰ ਜੁਗਿੰਦਰ ਸਿੰਘ, ਮਾਸਟਰ ਹਰਪਾਲ ਸਿੰਘ ਅਤੇ ਯੋਗ ਮਾਹਿਰ ਵਿਜੇਂਦਰ ਕੁਮਾਰ ਨੇ ਕਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਅਤੇ ਸਾਫ ਸਫਾਈ ਨਾਲ ਅਸੀਂ ਬਿਮਾਰੀਆਂ ਤੋਂ ਵੀ ਬਚੇ ਰਹਿ ਸਕਦੇ ਹਾਂ। ਸਮਾਜ ਸੇਵੀ ਵਿਜੇ ਭੱਟ ਨੇ ਦੱਸਿਆ ਕਿ ਸੰਸਥਾ ਦੇ ਵਲੰਟੀਅਰਾਂ ਵੱਲੋਂ ਹਰਰੰਗਪੁਰਾ ਦੇ ਡੇਰਾ ਭਿਆਣਾ ਸਾਹਿਬ ਨੰੂ ਜਾਂਦੀ ਿਕ ਰੋਡ ਤੇ ਲੱਗੇ ਬੂਟਿਆਂ ਦੀ ਵੀ ਸਾਫ ਸਫਾਈ ਕੀਤੀ ਗਈ ਅਤੇ ਪੌਦੇ ਲਗਾਏ ਗਏ ਸਨ। ਇਸ ਮੌਕੇ ਗੁਰੂ ਕੀ ਸੰਗਤ ਤੋਂ ਸੇਵਾਦਾਰ ਅਬਿਨਾਸ਼ ਸਿੰਘ ਸੋਢੀ, ਸੇਵਾਦਾਰ ਦਰਸ਼ਨ ਸਿੰਘ, ਮਾਸਟਰ ਬਲਜਿੰਦਰ ਸਿੰਘ, ਮਾਸਟਰ ਗੁਰਮੇਲ ਸਿੰਘ, ਪਿੰਡ ਦੇ ਨੌਜਵਾਨ ਹਰਵਿੰਦਰ ਸਿੰਘ, ਪਵਨਜੀਤ, ਨਿੰਮਾ, ਮਾਹਲਾ ਸਿੰਘ ਅਤੇ ਸਰਪੰਚ ਨਜਤੇਜ ਸਿੰਘ ਨੇ ਸਹਿਯੋਗ ਕੀਤਾ।
ਉਹਨਾਂ ਕਿਹਾ ਕਿ ਹਰ ਹਫ਼ਤੇ ਕਿਸੇ ਇੱਕ ਜਗਾ ਸਾਫ ਸਫਾਈ ਕੀਤੀ ਜਾਂਦੀ ਹੈ। ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਇਸ ਮੌਕੇ ਕਿਹਾ ਕਿ ਮਨੁੱਖ ਦੇ ਸਿਹਤਮੰਦ ਰਹਿਣ ਲਈ ਵਾਤਾਵਰਣ ਦਾ ਸਾਫ਼ ਸੁਥਰਾ ਹੋਣਾ ਬੇਹੱਦ ਜਰੂਰੀ ਹੈ। ਹਰ ਇੱਕ ਇਨਸਾਨ ਨੰੂ ਸਵੱਛਤਾ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਵਾਤਾਵਰਣ ਪ੍ਰੇਮੀਆਂ ਦਾ ਸਾਫ ਸਫਾਈ ਮੁਹਿੰਮ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।