← ਪਿਛੇ ਪਰਤੋ
ਮੁੰਬਈ,27 ਸਤੰਬਰ 2020- ਮੁੰਬਈ ਕੋਲ ਵੱਡਾ ਹਾਦਸਾ ਹੋਣੋ ਟਲ ਗਿਆ। ਮੁੰਬਈ ਦੇ ਕੋਲ ਇੰਡੀਗੋ ਦੇ ਜਹਾਜ਼ ਨਾਲ ਅਚਾਨਕ ਪੰਛੀ ਟਕਰਾ ਗਿਆ। ਜਿਸ ਤੋਂ ਤੁਰੰਤ ਬਾਅਦ ਵਾਪਸ ਮੁੰਬਈ ਏਅਰਪੋਰਟ ਤੇ ਫਲਾਈਟ ਲੈਂਡ ਕਰਵਾਉਣੀ ਪਈ। ਏਅਰਲਾਈਨ ਇੰਡੀਗੋ ਦੀ ਫਲਾਈਟ 6E 5047 ਐਤਵਾਰ ਨੂੰ ਮੁੰਬਈ ਤੋਂ ਦਿੱਲੀ ਆ ਰਹੀ ਸੀ। ਉਸੇ ਸਮੇਂ ਪੰਛੀ ਫਲਾਈਟ ਨਾਲ ਟਕਰਾ ਗਿਆ। ਜਹਾਜ਼ ’ਚ ਬੈਠੇ ਸਾਰੇ ਯਾਤਰੀ ਸੁਰੱਖਿਅਤ ਨੇ। ਯਾਤਰੀਆਂ ਨੂੰ ਦੂਜੀ ਫਲਾਈਟ ਜ਼ਰੀਏ ਦਿੱਲੀ ਭੇਜਿਆ ਗਿਆ।
Total Responses : 260