ਐਸ.ਏ.ਐਸ.ਨਗਰ, 29 ਸਤੰਬਰ 2020: ਜ਼ਿਲ੍ਹੇ ਵਿਚ ਕੋਵਿਡ-19 ਦੇ ਹੋਰ 273 ਮਰੀਜ਼ ਸਿਹਤਯਾਬ ਹੋਏ ਨੇ। ਇਸ ਦੇ ਨਾਲ ਹੀ ਇਕ ਦਿਨ ’ਚ 129 ਹੋਰ ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਹਨ ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2 ਕੇਸ, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 6 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 15, ਕੁਰਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 8 ਕੇਸ, ਲਾਲੜੂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2 ਕੇਸ, ਮੋਹਾਲੀ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 88 ਕੇਸ, ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 8 ਕੇਸ ਸ਼ਾਮਲ ਹਨ ।
ਜਿਲ੍ਹੇ ਵਿੱਚ ਅੱਜ 3 ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਜ਼ੂਝਾਰ ਨਗਰ ਤੋਂ 50 ਸਾਲਾ ਇਸਤਰੀ (ਸ਼ੂਗਰ ਤੋਂ ਪੀੜਤ ) ਦੀ ਗਿਆਨ ਸਾਗਰ ਬਨੂੜ ਵਿਖੇ, ਜ਼ੀਕਰਪੁਰ ਦੀ ਰਹਿਣ ਵਾਲੀ 92 ਸਾਲਾ ਇਸਤਰੀ (ਬ੍ਰੌਨਿਕਲ ਦਮਾ ਅਤੇ ਸ਼ੂਗਰ ਤੋਂ ਪੀੜਤ ) ਦੀ ਹਸਪਤਾਲ ਚ ਮੌਤ ਹੋਈ ਅਤੇ ਮੁਹਾਲੀ ਤੋਂ 32 ਸਾਲਾ ਪੁਰਸ਼ ਦੀ ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ ।
ਡਿਪਟੀ ਕਮਿਸ਼ਨਰ ਦੇ ਮੁਤਾਬਕ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ ਦੇ 7896 ਮਰੀਜ਼ ਠੀਕ ਹੋ ਚੁੱਖੇ ਨੇ ਅਤੇ 186 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜਦਕਿ 2066 ਕੇਸ ਐਕਟਿਵ ਹਨ।ਮੁਹਾਲੀ ਜਿਲ੍ਹੇ ਚ ਕਰੋਨਾ ਨਾਲ ਕੁੱਲ ਪੀੜਤਾਂ ਦੀ ਗਿਣਤੀ 10124 ਹੈ।