ਭਾਜਪਾ ਦੇ ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਕਿੱਕਰ ਸਿੰਘ ਕੁਤਬੇਵਾਲਾ ਸਾਥੀਆਂ ਸਮੇਤ ਸ਼ੋਮਣੀ ਅਕਾਲੀ ਦਲ ਚ ਸ਼ਾਮਿਲ
ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤਾ ਸਨਮਾਨਿਤ
ਗੁਰਨਾਮ ਸਿੰਘ ਸਿੱਧੂ
ਫਿਰੋਜ਼ਪੁਰ 28 ਸਤੰਬਰ 2020 : ਫਿਰੋਜ਼ਪੁਰ ਜਿਲੇ ਤੋ ਭਾਜਪਾ ਦੇ ਸੀਨੀਅਰ ਆਗੂ ਕਿਸਾਨ ਮੋਰਚਾ ਦੇ ਜਿਲਾ ਪਰਧਾਨ ਕਿੱਕਰ ਸਿੰਘ ਕੁਤਬੇਵਾਲਾ ਅਤੇ ਭਾਜਪਾ ਦੇ ਸ਼ਹਿਰੀ ਹਲਕੇ ਤੋ ਦਿਹਾਤੀ ਮੰਡਲ ਦੇ ਜਨਰਲ ਸਕੱਤਰ ਚਰਨਦੀਪ ਸਿੰਘ ਬੱਗੇ ਵਾਲਾ ,ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਦਿਹਾਤੀ ਮੰਡਲ ਦੇ ਜਨਰਲ ਸਕੱਤਰ ਅੰਗਰੇਜ ਸਿੰਘ ਮਿੰਟੂ ਦੁਲਚੀ ਕੇ ਅਤੇ ਕਿਸਾਨ ਮੋਰਚਾ ਦੇ ਜਿਲਾ ਉਪ ਪ੍ਰਧਾਨ ਹਰਜਿੰਦਰ ਸਿੰਘ ਅੱਕੂ ਵਾਲਾ ਨੇ ਗੁਰਜੀਤਾ ਸਿੰਘ ਚੀਮਾ ਸਰਕਲ ਪਰਧਾਨ ਸ਼ਰੋਮਣੀ ਅਕਾਲੀ ਦਲ ਅਤੇ ਦਿਲਬਾਗ ਸਿੰਘ ਵਿਰਕ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਅਤੇ ਮੈਂਬਰ ਜਨਰਲ ਕੌਸਿਲ ਸ਼ੋਰਮਣੀ ਅਕਾਲੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਭੱਦਰੂ ਦੀ ਪਰੇਰਣਾ ਸਦਕਾ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ, ਜਿਥੇ ਉਹਨਾਂ ਨੂੰ ਗੁਰੂਦਾਆਰਾ ਜਾਮਣੀ ਸਾਹਿਬ ਵਿਖੇ ਹੋਈ ਵਰਕਰ ਮੀਟਿੰਗ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਤੇ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ, ਅਵਤਾਰ ਸਿੰਘ ਜੀਰਾ ਜਿਲਾ ਪਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਵਰਦੇਵ ਸਿੰਘ ਨੋਨੀ ਮਾਨ ਵੀ ਹਾਜਿਰ ਸਨ, ਜਿੰਨਾ ਨੇ ਇਹਨਾਂ ਆਗੂਆਂ ਦਾ ਪਾਰਟੀ ਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ, ਇਸ ਤੋ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਆਗੂਆਂ ਨਾਲ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ਤੇ ਗੁਪਤ ਮੀਟਿੰਗ ਵੀ ਕੀਤੀ ਗਈ ਜਿਸ ਤੋ ਬਾਅਦ ਇਹਨਾਂ ਆਗੂਆਂ ਨੇ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ