3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼਼ੁਰੂ ਹੋਣਗੀਆਂ ਵਿਸ਼ੇਸ਼ ਜਮਾਤਾਂ
ਐੱਸ.ਏ.ਐੱਸ. ਨਗਰ 29 ਸਤੰਬਰ 2020: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆੴ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ 'ਚ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲਕਦਮੀ ਤਹਿਤ ਰਾਜ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਊਣ ਦੇ ਹੁਨਰ ਸਿਖਾਉਣ ਦੀ ਮੁਹਿੰਮ 3 ਅਕਤੂਬਰ ਤੋਂ ਅਰੰਭ ਕੀਤੀ ਜਾ ਰਹੀ ਹੈ। ਪੰਜਾਬ ਪਹਿਲਾ ਅਜਿਹਾ ਰਾਜ ਹੈ ਜਿਸ ਅੰਦਰ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਵਿਸ਼ੇਸ਼ ਸ਼ੁਰੂ ਕੀਤਾ ਗਿਆ ਹੈ। ਇਸ ਵਿਸ਼ੇਸ਼ ਲਈ "ਸਵਾਗਤ ਜ਼ਿੰਦਗੀ" ਸਿਰਲੇਖ ਅਧੀਨ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਪ੍ਰੀ ਪ੍ਰਾਇਮਰੀ ਤੋਂ ਲਲ਼ ਕੇ 12ਵੀਂ ਜਮਾਤ ਤੱਕ ਵਿਦਿਆਰਥੀਆਂੴਣ ਦੇ ਪੱਧਰ ਅਨੁਸਾਰ ਵੱਖ੍ਰਵੱਖ ਜਮਾਤਾਂ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਚ ਸੇਵਾਵਾਂ ਨਿਭਾਅ ਰਹੇ ਨਾਮਵਰ ਲਿਖਾਰੀਆਂ ਦੇ ਲੇਖਾਂ 'ਤੇ ਅਧਾਰਤ ਚਾਰ ਪੁਸਤਕਾਂ ਲਾਇਬਰੇਰੀਆਂ ਲਈ 'ਜਿਊਣ ਦਾ ਹੁਨਰ' ਸਿਰਲੇਖ ਹੇਠ ਤਿਆਰ ਕੀਤੀਆਂ ਗਈਆਂ ਹਨ। ਜੋ ਰਾਜ ਦੇ ਹਰੇਕ ਸਰਕਾਰੀ ਸਕੂਲ ਦੀ ਲਾਇਬਰੇਰੀ 'ਚ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂਣ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਵੀ ਬਹੁਤ ਜਰੂਰੀ ਹਨ। ਅਜੋਕੇ ਸਮੇਂ ਚ ਬੱਚਿਆਂ ਨੂੰ ਜੀਵਨ ਜਾਚ ਸਿਖਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਉੱਦਮ ਕੀਤਾ ਗਿਆ ਹੈ, ਜਿਸ ਤਹਿਤ "ਸਵਾਗਤ ਜ਼ਿੰਦਗੀ" ਨਾਮ ਦਾ ਵਿਸ਼ੇਸ਼ ਅਰੰਭ ਕੀਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਬਹੁਤ ਹੀ ਮਿਆਰੀ ਪੁਸਤਕਾਂ ਤਿਆਰ ਕਰਵਾਈਆਂ ਗਈਆਂ ਹਨ। ਜੋ ਬਹੁਤ ਹੀ ਰੋਚਕ ਤਰੀਕੇ ਨਾਲ ਹਰ ਜਮਾਤ ਦੇ ਵਿਦਿਆਰਥੀਆਂੴਣ ਨੂੰ ਉਨਸ਼ਾਂ ਦੇ ਪੱਧਰ ਅਨੁਸਾਰ ਜੀਵਨ ਜਾਚ ਸਿਖਾਉਣ ਚ ਸਹਾਈ ਹੋਣਗੀਆਂ। ਪ੍ਰੀ੍ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿੰਗ ਲਈ ਡਾ. ਦਵਿੰਦਰ ਬੋਹਾ, ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਲਈ ਅਦਿੱਤੀ ਬਾਂਸਲ ਕੋਆਰਡੀਨੇਟਰ, ਨੌਵੀਂ ਤਅਤੇ ਦਸਵੀਂ ਲਈ ਡਾ. ਰਵਨੀਤ ਕੌਰ ਅਤੇ 11ਵੀਂ ਤੇ 12ਵੀਂ ਜਮਾਤ ਲਈ ਡਾ. ਪਰਮਜੀਤ ਕਲਸੀ ਕੋਆਰਡੀਨੇਟਰ ਦੀ ਜਿੰਮੇਵਾਰੀ ਨਿਭਾ ਰਹੇ ਹਨ। ਸਵਾਗਤ ਜ਼ਿੰਦਗੀ ਪ੍ਰੋਜਲ਼ਕਟ ਕੋਅਰਡੀਨੇਟਰ ਸ੍ਰੀਮਤੀ ਨਿਰਮਲ ਸਹਾਇਕ ਨਿਰਦੇਸ਼ਕਾਂ ਅਨੁਸਾਰ 3 ਅਕਤੂਬਰ ਤੋਂ ਦੂਰਦਰਸ਼ਨ ਜਲੰਧਰ ਤੇ ਹਫਤੇ ਚ ਇੱਕ ਘੰਟੇ ਦਾ ਵਿਸ਼ੇਸ਼ ਲੈਕਚਰ ਚਲਾਇਅ ਜਾਵੇਗਾ। ਜੋ ਵੱਖ੍ਰਵੱਖ ਜਮਾਤਾਂ ਨਾਲ ਸਬੰਧਤ ਹੋਵੇਗਾ। ਦੂਰਦਰਸ਼ਨ ਲਈ ਵਿਸ਼ੇਸ਼ ਲੈਕਚਰ ਤਿਆਰ ਕਰਨ ਲਈ 6ਵੀਂ ਤੋਂ 12ਵੀ ਤੱਕ ਮਾ. ਬਲਵਿੰਦਰ ਸਿੰਘ ਬੁਢਲਾਡਾ, ਡਾ. ਕਰਣਬੀਰ ਕੌਰ ਮੋਹਾਲੀ, ਡਾ. ਪਰਮਜੀਤ ਕਲਸੀ ਗੀਗੇ ਮਾਜਰਾ ਤੇ ਲੈਕਚਰਾਰ ਡਾ. ਰਵਨੀਤ ਕੌਰ ਮੁੱਲਾਂਪੁਰ ਦੂਰਦਰਸ਼ਨ ਤੇ ਅਧਾਰਤ ਟੀਮ ਕੰਮ ਕਰ ਰਹੀ ਹੈ। ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਤੱਕ ਦੇ ਲਲ਼ਕਚਰ ਤਿਆਰ ਕਰਨ ਲਈ ਮਨਜੀਤ ਪੁਰੀ, ਡਾ. ਪੁ੪ਵਿੰਦਰ ਕੌਰ, ਮਦਨਵੀਰਾ ਅਤੇ ਸਤਪਾਲ ਭੀਖੀ ਜਿਹੇ ਮਾਹਿਰ ਅਧਿਅਪਕਾਂ ਦੀ ਟੀਮ ਕੰਮ ਕਰ ਰਹੀ ਹੈ।