ਡਾਕਟਰ ਹੁਸ਼ਨ ਪਾਲ ਮੈਡੀਕਲ ਸਪੈਸ਼ਲਿਸਟ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 29 ਸਤੰਬਰ
ਡਾ.ਹੁਸਨ ਪਾਲ ਮੈਡੀਕਲ ਸਪੈਸ਼ਲਿਸਟ ਸੀ.ਅੈਚ.ਸੀ.ਗੁਰੂਹਰਸਹਾਏ ਜੀ ਨੇ ਵਿਸ਼ਵ ਦਿਲ ਦਿਵਸ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ
ਕੋਵਿਡ19 ਦੇ ਚੱਲਦਿਆਂ ਦਿਲ ਦੀ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਬਹੁਤ ਸਾਵਧਾਨੀਆਂ ਵਰਤਣ ਦੀ ਲੋੜ ਹੈ ।ਕਿਉਂਕਿ ਦਿਲ ਦੇ ਮਰੀਜ਼ਾਂ ਦੇ ਸਰੀਰ ਵਿੱਚ ਕਰੋਨਾ ਇਨਫੈਕਸ਼ਨ ਬੜੀ ਜਲਦੀ ਵੱਧਦੀ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਉਸ ਨੂੰ ਜੇਕਰ ਦਿਲ ਦੀ ਤਕਲੀਫ ਨਹੀਂ ਵੀ ਹੁੰਦੀ ਤਾਂ ਵੀ ਹੋਣ ਦੇ ਜ਼ਿਆਦਾ ਆਸਾਰ ਹੋ ਜਾਂਦੇ ਹਨ ।
ਇਸ ਲਈ ਕਿਸੇ ਵੀ ਵਿਅਕਤੀ ਨੂੰ ਫਲੂ ਦੇ ਲੱਛਣ ਜਿਵੇਂ ਕਿ ਬੁਖਾਰ,ਖੰਘ,ਜੁਕਾਮ,ਗਲਾ ਖਰਾਬ ਆਦਿ ਹੋਣ ਤਾਂ ਜਲਦ ਤੋਂ ਜਲਦ ਸੈਂਪਲਿੰਗ ਕਰਵਾਈ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਦਾ ਕਰੋਨਾ ਪਾਜ਼ੀਟਿਵ ਆ ਜਾਂਦਾ ਹੈ ਤਾਂ ਡਾਕਟਰੀ ਸਲਾਹ ਅਨੁਸਾਰ ਜਲਦ ਤੋਂ ਜਲਦ ਇਲਾਜ ਸ਼ੁਰੂ ਕੀਤਾ ਜਾ ਸਕੇ ।ਉਨ੍ਹਾਂ ਦੱਸਿਆ ਕਿ ਪੋਸ਼ਟਿਕ ਅਤੇ ਘੱਟ ਨਮਕ ਵਾਲਾ ਭੋਜਨ ਖਾਓ ,ਖਟੀਆਂ ਤਲੀਆਂ ,ਮਸਾਲੇਦਾਰ ਚੀਜਾਂ,ਸਿਗਰਟ ਅਤੇ ਸਰਾਬ ਤੋਂ ਪ੍ਰਹੇਜ਼ ਕਰੋ, ਤਣਾਅ ਘਟਾਓ , 6-8 ਘੰਟੇ ਸੌਣਾ, ਤੇਜ਼ ਤੁਰਨਾਂ, ਹੌਲੀ ਹੌਲੀ ਭੱਜਣਾ,ਤੈਰਾਕੀ, ਸਾਈਕਲ ਚਲਾਉਣਾ ਆਦਿ ਗੱਲਾਂ ਦਾ ਧਿਆਨ ਰੱਖਿਆ ਜਾਵੇ ।
ਸਿਹਤਮੰਦ ਦਿਲ ਵਾਸਤੇ ਸਿਹਤਮੰਦ ਵਾਤਾਵਰਨ ਬਣਾਓ ਇਸ ਨਾਲ ਅਸੀਂ ਦਿਲ ਦੀ ਬੀਮਾਰੀ ਅਤੇ ਦਿਮਾਗੀ ਦੌਰੇ ਦੀ ਸੰਭਾਵਨਾ ਘਟਾ ਸਕਦੇ ਹਾਂ ।