← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 29 ਸਤੰਬਰ ਆਪਣੇ ਆਲੇ-ਦੁਆਲੇ ਸ਼ੁੱਧ ਤੇ ਬਿਮਾਰੀਆਂ ਮੁਕਤ ਵਾਤਾਵਰਣ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਬਲਕਿ ਇਸ ਦਾ ਵੱਖ-ਵੱਖ ਢੰਗਾਂ ਰਾਹੀਂ ਪ੍ਰਬੰਧਨ ਕਰਕੇ ਹੀ ਸਿਰਜਿਆ ਜਾ ਸਕਦਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਤਾਂ ਪ੍ਰਦੂਸ਼ਿਤ ਹੁੰਦਾ ਹੀ ਹੈ ਉਥੇ ਕਈ ਘਾਤਮ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਨਵਲ ਰਾਮ ਨੇ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਸਰਕਾਰ ਵੱਲੋਂ ਦਰਸ਼ਾਈਆਂ ਵੱਖ-ਵੱਖ ਵਿਧੀਆਂ ਰਾਹੀਂ ਨਿਪਟਾਰਾ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਦੇ ਵਸਨੀਕ ਰਮੇਸ਼ ਚੰਦਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਵੱਲੋਂ 450 ਕੁਇੰਟਲ ਪਰਾਲੀ ਸਲੇਮਸ਼ਾਹ ਵਿਖੇ ਚਲ ਰਹੀ ਸਰਕਾਰੀ ਗਊਸ਼ਾਲਾ ਵਿਖੇ ਦਾਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿਖੇ ਬੇਸਹਾਰਾ ਪਸ਼ੁਆਂ ਲਈ ਇਹ ਪਰਾਲੀ ਦਾਨ ਵਜੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਸਨੀਕ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਦਾ ਗਊਸ਼ਾਲਾ ਵਿਖੇ ਦਾਨ ਕਰਨਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਵਸਨੀਕ ਵੱਲੋਂ ਅੱਗੇ ਵੀ ਪਰਾਲੀ ਗਊਸ਼ਾਲਾ ਨੂੰ ਦਾਨ ਵਜੋਂ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਪਰਾਲੀ ਗਉਸ਼ਾਲਾ ਵਿਖੇ ਕੇਅਰ ਟੇਕਰ ਦੀ ਦੇਖ-ਰੇਖ ਵਿਚ ਉਤਾਰੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਰਾ ਦੇਸ਼ ਕਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਇਆ ਹੋਇਆ ਹੈ ਤੇ ਕਈ ਲੋਕ ਇਸ ਘਾਤਕ ਬਿਮਾਰੀ ਨਾਲ ਮਰ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਰੋਨਾ ਮਹਾਂਮਾਰੀ ਨਾਲ ਤਾਂ ਜੁਝ ਹੀ ਰਹੇ ਹਾਂ ਤੇ ਪਰਾਲੀ ਨੂੰ ਅਗ ਲਗਾਉਣ ਨਾਲ ਵਾਤਾਵਰਣ ਹੋਰ ਪ੍ਰਦੂਸ਼ਿਤ ਹੋ ਜਾਵੇਗਾ ਤੇ ਹੋਰ ਬਿਮਾਰੀਆਂ ਵੀ ਲਗਣ ਦਾ ਡਰ ਪੈਦਾ ਹੋ ਜਾਵੇਗਾ। ਇਸ ਤਹਿਤ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਰਮੇਸ਼ ਚੰਦਰ ਤੋਂ ਸਿਖਿਆ ਲੈਂਦੇ ਹੋਏ ਹੋਰ ਵਸਨੀਕ ਵੀ ਝੋਨੇ ਦੀ ਪਰਾਲੀ ਨੂੰ ਗਊਸ਼ਾਲਾ ਵਿਖੇ ਦਾਨ ਕਰਨ ਜਾਂ ਪਰਾਲੀ ਨੂੰ ਅੱਗ ਨਾ ਲਗਾ ਕੇ ਵੱਖ-ਵੱਖ ਵਿਧੀਆਂ ਰਾਹੀਂ ਇਸ ਦਾ ਨਿਪਟਾਰਾ ਕੀਤਾ ਜਾਵੇ ਜਿਸ ਨਾਲ ਵਾਤਾਵਰਣ ਹਰਿਆ-ਭਰਿਆ ਤੇ ਸ਼ੁੱਧ ਰਹਿ ਸਕੇ।
Total Responses : 929