← ਪਿਛੇ ਪਰਤੋ
ਜਗਦੀਸ਼ ਥਿੰਦ
ਅਬੋਹਰ, 29 ਸਤੰਬਰ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਤਹਿਤ ਡੀ.ਏ.ਵੀ. ਕਾਲਜ ਆਫ ਐਜੂਕੇਸ਼ੁਨ ਅਬੋਹਰ ਵੱਲੋਂ ਅੰਤਰ ਕਾਲਜ ਆਨਲਾਈਨ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ।ਇਹ ਮੁਕਾਬਲੇ ਕਾਲਜ ਪ੍ਰਿੰਸੀਪਲ ਡਾ. ਉਰਮਿਲਾ ਸੇਠੀ ਦੀ ਅਗਵਾਈ ਹੇਠ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਗੁਰੂ ਜੀ ਦੀ ਜੀਵਨੀ ਅਤੇ ਉਨ੍ਹਾਂ ਦੇ ਸਿਧਾਂਤਾਂ `ਤੇ ਅਧਾਰਿਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਲੀਗ੍ਰਾਫੀ ਮੁਕਾਬਲਿਆਂ ਵਿਚ ਵੱਖ-ਵੱਖ ਕਾਲਜਾਂ ਨੇ ਹਿਸਾ ਲਿਆ।ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿਚ ਕੈਲੀਗ੍ਰਾਫੀ ਦੀਆਂ ਤਸਵੀਰਾਂ ਖਿਚ ਕੇ ਵਿਦਿਆਰਥੀਆਂ ਦੁਆਰਾ ਵਟਸਅੱਪ ਰਾਹੀਂ ਕਾਲਜ ਨੂੰ ਭੇਜੀਆਂ ਗਈਆਂ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਕਾਲਜ ਦੇ ਪੰਜਾਬੀ ਵਿਭਾਗ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਪ੍ਰੀਤ ਕੌਰ ਐਚ.ਕੇ.ਐਲ ਕਾਲਜ ਆਫ ਐਜੂਕੇਸ਼ਨ ਗੁਰੂਹਰਸਾਏ, ਦੂਸਰਾ ਸਥਾਨ ਮਹਿਕ ਸਿੰਗਲਾ ਐਸ.ਯੂ.ਐਸ ਸਰਕਾਰੀ ਕਾਲਜ ਸੁਨਾਮ ਅਤੇ ਤੀਸਰਾ ਸਥਾਨ ਪਲਵਿੰਦਰ ਕੌਰ ਐਚ.ਕੇ.ਐਚ ਕਾਲਜ ਆਫ ਐਜੂਕੇਸ਼ਨ ਗੁਰੂਹਰਸਾਏ ਅਤੇ ਪ੍ਰਸ਼ੰਸਾਤਮਕ ਪੁਰਸਕਾਰ ਨਵਜ਼ੌਤ ਕੌਰ ਡੀ.ਏ.ਵੀ.ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਡਾ. ਗੁਰਰਾਜ ਸਿੰਘ ਚਹਿਲ, ਸ੍ਰੀ ਮਨਿੰਦਰ ਸਿੰਘ ਅਤੇ ਸ੍ਰੀਮਤੀ ਰਾਜਪਾਲ ਕੌਰ ਵੱਲੋਂ ਨਿਰਣਾਇਕ ਮੰਡਲ ਦੀ ਅਹਿਮ ਭੂਮਿਕਾ ਨਿਭਾਈ ਗਈ।
Total Responses : 928