ਜਗਮੀਤ ਸਿੰਘ
- ਸੌਪੀਂ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਜੱਸ ਚੂੰਘ
ਭਿੱਖੀਵਿੰਡ, 29 ਸਤੰਬਰ 2020 ਕਿਸਾਨ-ਮਜਦੂਰ ਸ਼ੰਘਰਸ਼ ਕਮੇਟੀ (ਸਤਨਾਮ ਸਿੰਘ ਪੰਨੂ) ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਚੂੰਘ ਵਿਖੇ ਪ੍ਰਧਾਨ ਗੁਰਸਾਹਿਬ ਸਿੰਘ ਪਹੂਵਿੰਡ, ਦਿਲਬਾਗ ਸਿੰਘ ਸਿੱਧਵਾਂ, ਨਿਰਭੈ ਸਿੰਘ, ਅਜਮੇਰ ਸਿੰਘ ਤਲਵੰਡੀ ਦੀ ਦੇਖ-ਰੇਖ ਵਿਚ ਹੋਈ। ਮੀਟਿੰਗ ਦੌਰਾਨ ਕਿਸਾਨ-ਸ਼ੰਘਰਸ਼ ਕਮੇਟੀ ਪਿੰਡ ਚੂੰਘ ਦਾ ਗਠਨ ਕੀਤਾ ਗਿਆ, ਜਿਸ ਵਿਚ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਜੱਸ ਚੂੰਘ ਨੂੰ ਪ੍ਰਧਾਨ, ਗੁਰਪ੍ਰਤਾਪ ਸਿੰਘ ਸੀਨੀ. ਮੀਤ ਪ੍ਰਧਾਨ, ਜਗਬੀਰ ਸਿੰਘ ਜਨਰਲ ਸਕੱਤਰ, ਪਲਵਿੰਦਰ ਸਿੰਘ ਸਕੱਤਰ, ਸੇਵਕਪਾਲ ਸਿੰਘ ਮੀਤ ਪ੍ਰਧਾਨ, ਜਤਿੰਦਰ ਸਿੰਘ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਖਜਾਨਚੀ, ਗੁਰਮੀਤ ਸਿੰਘ ਸਹਾਇਕ ਖਜਾਨਚੀ, ਕੁਲਵੰਤ ਸਿੰਘ ਜਥੇਬੰਦ ਸਕੱਤਰ, ਪਲਵਿੰਦਰ ਸਿੰਘ, ਵਰਿੰਦਰ ਸਿੰਘ, ਚਮਕੌਰ ਸਿੰਘ, ਗੁਰਸੇਵਕ ਸਿੰਘ, ਗੁਰਲਾਲ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਸੁਖਬੀਰ ਸਿੰਘ, ਅਮ੍ਰਿਤਬੀਰ ਸਿੰਘ, ਰਜਿੰਦਰ ਸਿੰਘ ਲਾਲੀ, ਪ੍ਰਮਜੀਤ ਸਿੰਘ ਸਾਰੇ ਮੈਂਬਰ ਨਿਯੁਕਤ ਕੀਤੇ ਗਏ।
ਨਵ-ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਜੱਸ ਚੂੰਘ ਨੇ ਪ੍ਰਧਾਨ ਸਤਨਾਮ ਸਿੰਘ ਪੰਨੂ ਸਮੇਤ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੌਪੀਂ ਗਈ ਹੈ, ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਕਿਸਾਨ-ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਕਿਸਾਨ-ਮਜਦੂਰ ਸ਼ੰਘਰਸ਼ ਕਮੇਟੀ ਵੱਲੋਂ ਕੀਤੇ ਜਾ ਰਹੇ ਸ਼ੰਘਰਸ਼ ਲਈ ਦਿਨ-ਰਾਤ ਕੰਮ ਕਰਾਂਗਾ। ਜੱਸ ਚੂੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਨੂੰ ਤਬਾਹ ਕਰਨ ਵਾਲੇ ਆਰਡੀਨੈਂਸ਼ ਵਾਪਸ ਲਏ ਜਾਣ, ਜੇਕਰ ਮੋਦੀ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਅਣਗੋਹਿਆਂ ਕੀਤਾ ਤਾਂ ਕਿਸਾਨਾਂ ਵੱਲੋਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਮੋਦੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹਰਪਾਲ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ ਭਾਊ, ਹਰਜਿੰਦਰ ਸਿੰਘ, ਸਰਪੰਚ ਜੱਜ ਚੂੰਘ ਆਦਿ ਹਾਜਰ ਸਨ।