31 ਕਿਸਾਨ ਜਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਰੇਲਾਂ ਰੋਕਣ ਤੇ ਭਾਜਪਾ ਆਗੂਆਂ ਦਾ ਘਿਰਾਓ ਕਰਨ ਦਾ ਕੀਤਾ ਐਲਾਨ
ਰਵੀ ਜੱਖੂ
ਚੰਡੀਗੜ੍ਹ, 29 ਸਤੰਬਰ, 2020 : ਤਿੰਨ ਖੇਤੀਬਾੜੀ ਐਕਟਾਂ ਦਾ ਵਿਰੋਧ ਕਰ ਰਹੀਆ 31 ਕਿਸਾਨ ਜਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਪੰਜਾਬ ਵਿਚ ਰੇਲਾਂ ਰੋਕਣ, ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਘਿਰਾਓ ਕਰਨ ਅਤੇ ਪੰਚਾਇਤਾਂ ਵੱਲੋਂ ਖੇਤੀਬਾੜੀ ਐਕਟ ਰੱਦ ਕਰਨ ਦੇ ਮਤੇ ਪਾਉਣ ਦਾ ਐਲਾਨ ਕੀਤਾ ਹੈ।
ਇਹਨਾਂ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਰਿਲਾਇੰਸ ਦੇ ਪੰਪਾਂ ਦਾ ਘਿਰਾਓ ਵੀ ਕੀਤਾ ਜਾਵੇਗਾ ਅਤੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਤੋਂ ਨਵੇਂ ਖੇਤੀਬਾੜੀ ਐਕਟ ਰੱਦ ਕਰਨ ਦੇ ਮਤੇ ਵੀ ਪੁਆਏ ਜਾਣਗੇ।