- ਮੁਲਾਜ਼ਮਾਂ ਦਾ ਸਿਆਸੀ ਵਿੰਗ ਹੋਇਆ ਸਰਗਰਮ
ਚੰਡੀਗੜ੍ਹ, 29 ਸਤੰਬਰ 2020 - ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਤੇ ਸੱਦੇ ਤੇ ਸ਼ੁਰੂ ਭੁੱਖ ਹੜਤਾਲ ਦੇ ਚਲਦਿਆਂ ਅੱਜ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸਨ ਕਮੇਟੀ ਜੋ ਕਿ ਮਿਤੀ 24.09.2020 ਤੋਂ ਆਪਣੀਆਂ ਮੰਗਾਂ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਲੜੀਵਾਰ ਭੁੱਖ ਹੜਤਾਲ ਤੇ ਬੈਠੀ ਸੀ, ਦੇ ਨਾਲ ਅੱਜ ਸੇਵਾ ਨਿਵਰਤ ਕਰਮਚਾਰੀ/ਅਧਿਕਾਰੀ ਵੀ ਸ਼ਾਮਿਲ ਹੋ ਗਏ।
ਦੱਸਣਯੋਗ ਹੈ ਕਿ ਸਾਂਝਾ ਮੁਲਾਜ਼ਮ ਮੰਚ ਵੱਲੋਂ ਆਪਣੇ ਰਿਟਾਇਰਡ ਮੁਲਾਜ਼ਮਾਂ ਦੇ ਇੱਕ ਸਿਆਸੀ ਵਿੰਗ ਦਾ ਗਠਨ ਕੀਤਾ ਗਿਆ ਸੀ ਜੋ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਕ ਵਿੱਚ ਖੜਨ ਵਾਲੀ ਪਾਰਟੀਆਂ ਨਾਲ ਗੱਲ ਬਾਤ ਕਰੇਗਾ। ਸਿਆਸੀ ਵਿੰਗ ਦੇ ਕਨਵੀਨਰ ਅਮਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਲੋੜ ਪੈਣ ਤੇ ਇਹ ਸਿਆਸੀ ਵਿੰਗ ਚੋਣ ਮੈਦਾਨ ਵਿੱਚ ਵੀ ਉੱਤਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਕਿਸਾਨ, ਮਜ਼ਜੂਦਰ, ਨੌਜਵਾਨ, ਮੁਲਾਜ਼ਮ ਆਦਿ ਸਾਰੇ ਵਰਗ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਸਿਸਟਮ ਨੂੰ ਬਦਲਣ ਲਈ ਉਹ ਆਉਣ ਵਾਲੀਆਂ ਨਗਰ ਕਾਉਂਸਲ ਚੋਣਾਂ ਵਿੱਚ ਵੀ ਆਪਣੇ ਉਮੀਦਵਾਰ ਉਤਾਰ ਸਕਦੇ ਹਨ।
ਇਸ ਮੌਕੇ ਸਾਂਝਾ ਮੁਲਾਜ਼ਮ ਮੰਚ ਦੇ ਸਿਆਸੀ ਵਿੰਗ ਦੇ ਕਨਵੀਨਰ ਸ਼੍ਰੀਮਤੀ ਕੰਵਲਜੀਤ ਕੌਰ ਭਾਟੀਆ, ਮਲਕੀਤ ਸਿੰਘ, ਕੁਲਦੀਪ ਸਿੰਘ ਭਾਟੀਆ ਅਤੇ ਰਵਿੰਦਰ ਕੌਰ ਗਿੱਲ ਨੇ ਭੁੱਖ ਹੜਤਾਲ ਵਿੱਚ ਭਾਗ ਲਿਆ। ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਤੋਂ ਇਲਾਵਾ ਨਿੱਜੀ ਸਟਾਫ ਐਸੋਸੀਏਸ਼ਨ ਦੀ ਵਿੱਤ ਸਕੱਤਰ ਜਸਵੀਰ ਕੌਰ, ਸੁਦੇਸ਼ ਕੁਮਾਰੀ, ਸਕੱਤਰੇਤ ਜੱਥੇਬੰਦੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਮਹਿਲਾ ਪ੍ਰਧਾਨ ਮਨਜਿੰਦਰ ਕੌਰ, ਕੁਲਵਿੰਦਰ ਸਿੰਘ, ਵਿੱਤੀ ਕਮਿਸ਼ਨਰ ਸਕੱਤਰੇਤ ਤੋਂ ਅਲਕਾ ਅਰੋੜਾ, ਨੀਲਮ ਸ਼ਰਮਾ, ਸਕੱਤਰੇਤ ਦਰਜਾ 4 ਜੱਥੇਬੰਦੀ ਦੇ ਪ੍ਰਧਾਨ ਬਲਰਾਜ ਸਿੰਘ ਦਾਊਂ, ਪ੍ਰਾਹੁਣਚਾਰੀ ਵਿਭਾਗ ਦੇ ਪ੍ਰਧਾਨ ਮਹੇਸ਼ ਚੰਦਰ ਅਤੇ ਜਨਰਲ ਸਕੱਤਰ ਬਜਰੰਗ ਯਾਦਵ, ਸਵੀਪਰ ਐਸੋਸੀਏਸ਼ਨ ਤੋਂ ਨਰੇਸ਼, ਜਸਵੀਰ ਅਤੇ ਪੱਪੂ ਮੌਜੂਦ ਸਨ। ਸ. ਖਹਿਰਾ ਨੇ ਆਪਣਾ ਸਟੈਂਡ ਸਪਸ਼ਟ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਸੰਘਰਸ਼ ਮੰਗਾਂ ਮੰਨੇ ਜਾਣ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜੇਕਰ ਸਰਕਾਰ ਵੱਲੋਂ ਜਲਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਦੀ ਰੂਪ ਰੇਖਾ ਬਦਲ ਕੇ ਹੋਰ ਤੇਜ਼ ਕਰ ਦਿੱਤੀ ਜਾਵੇਗੀ।