ਹਰਜਿੰਦਰ ਸਿੰਘ ਭੱਟੀ
- ਪ੍ਰਤੀ ਲਾਭਪਾਤਰੀ 10 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ
ਐਸ.ਏ.ਐਸ. ਨਗਰ, 29 ਸਤੰਬਰ 2020 - ਨਗਰ ਕੌਸਲ ਬਨੂੰੜ ਵਿਖੇ ਪੀ.ਐਮ.ਸਵੈਨਿਧੀ ਯੋਜਨਾ(ਸਟ੍ਰੀਟ ਵੇਂਡਰ ਲੋਨ ਯੋਜਨਾ) ਦੇ ਤਹਿਤ 13 ਲਾਭਪਾਤਰੀਆਂ ਨੂੰ 10 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ ਨੂੰ ਬੈਂਕ ਲੋਨ ਦੀ ਰਾਸ਼ੀ ਮੁਹੱਈਆ ਕਰਵਾਈ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਐਸ.ਬੀ.ਆਈ. ਬੈਂਕ ਵੱਲੋਂ 4, ਬੈਕ.ਆਫ.ਇੰਡੀਆ ਵੱਲੋਂ 5 , ਯੂਕੋ ਬੈਕ ਵੱਲੋਂ 3 ਅਤੇ ਇੰਡੀਅਨ ਓਵਰਸੀਜ਼ ਬੈਕ ਵੱਲੋਂ 1 ਲਾਭਪਾਤਰੀ ਨੂੰ ਸਿਟੀ ਮਿਸ਼ਨ ਮੈਨੇਜਰ ਸ੍ਰੀਮਤੀ ਪ੍ਰੀਤੀ ਅਰੋੜਾ ਪਾਠਕ ਦੀ ਅਗਵਾਈ ਵਿੱਚ ਲੋਨ ਦੀ ਰਾਸ਼ੀ ਮਹੁੱਈਆ ਕਰਵਾਈ ਗਈ।
ਇਸ ਮੌਕੇ ਤੇ ਕਾਰਜ ਸਾਧਕ ਅਫਸਰ ਨਗਰ ਕੌਸਲ ਬਨੂੜ ਸ਼੍ਰੀ ਗੁਰਦੀਪ ਸਿੰਘ , ਡੀ.ਸੀ.ਓ ਐਸ.ਬੀ.ਆਈ ਸ਼੍ਰੀ ਅਮਰੀਕ ਸਿੰਘ ਸੈਣੀ ਦੀ ਅਗਵਾਈ ਵਿੱਚ ਬੈਕ ਮੈਨੇਜਰ ਐਸ.ਬੀ.ਆਈ.ਬੈਕ ਹੇਮਤ ਜਿੰਦਲ, ਬੈਕ ਮੈਨੇਜਰ ਬੈਕ ਆਫ ਇੰਡੀਆ ਅਮਨ ਬਰਾੜ, ਬੈਕ ਮੈਨੇਜਰ ਯੂਕੋ ਬੈਕ ਸ਼੍ਰੀਮਤੀ ਰੀਚਾ, ਬੈਕ ਮੈਨੇਜਰ ਇੰਡੀਅਨ ਓਵਰਸੀਜ ਬੈਕ ਪੁਸ਼ਕਰ ਅਤੇ ਅਸ਼ੋਕ ਕੁਮਾਰ ਜੂਨੀਅਰ ਸਹਾਇਕ, ਹਰਜੀਤ ਸਿੰਘ ਕਲਰਕ ਹਾਜ਼ਰ ਸਨ।