← ਪਿਛੇ ਪਰਤੋ
ਬਾਰ ਐਸੋਸੀਏਸ਼ਨ ਮੈਂਬਰ ਨੂੰ ਮੰਦਾ ਬੋਲਣ 'ਤੇ ਐਸ ਡੀ ਐਮ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਸਿਰਸਾ, 30 ਸਤੰਬਰ, 2020 : ਏਲਨਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਐਸ ਡੀ ਐਮ ਵਿਚਾਲੇ ਹੋਈ ਤਲਖੀ ਮਗਰੋਂ ਸਿਰਸਾ ਦੀ ਅਦਾਲਤ ਨੇ ਐਸ ਡੀ ਐਮ ਦਿਲਬਾਗ ਸਿੰਘ 'ਤੇ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਹੁਕਮ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਜਾਇਬ ਸਿੰਘ ਬਰਾੜ ਵੱਲੋਂ ਦਾਇਰ ਇਸਤਗਾਸੇ 'ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਇਸਤਗਾਬੇ ਵਿਚ ਬਰਾੜ ਨੇ ਦੱਸਿਆ ਕਿ 19 ਅਗਸਤ ਨੂੰ ਉਹਨਾਂ ਦੀ ਬਾਰ ਦੇ ਮੈਂਬਰ ਸ੍ਰੀਕਾਂਤ ਥੇਪੜਾ ਨੇ ਉਹਨਾਂ ਨੂੰ ਦੱਸਿਆ ਕਿ ਉਹ ਜਦੋਂ ਐਸ ਡੀ ਐਮ ਦੀ ਅਦਾਲਤ ਵਿਚ ਕਿਸੇ ਕੇਸ ਦੇ ਸਬੰਧ ਵਿਚ ਪੇਸ਼ ਹੋਇਆ ਤਾਂ ਐਸ ਡੀ ਐਮ ਨੇ ਉਸਨੂੰ ਗਾਲਾਂ ਕੱਢੀਆਂ ਤੇ ਮੰਦਾ ਬੋਲਿਆ। ਇਸ ਮਗਰੋਂ ਜਦੋਂ ਪ੍ਰਧਾਨ ਤੇ ਹੋਰ ਮੈਂਬਰ ਐਸ ਡੀ ਐਮ ਚੈਂਬਰ ਵਿਚ ਗਏ ਤਾਂ ਉਹਨਾਂ ਨਾਲ ਵੀ ਐਸ ਡੀ ਐਮ ਮੰਦਾ ਬੋਲੇ। ਐਸ ਡੀ ਐਮ ਨੇ ਤੈਸ਼ ਵਿਚ ਆਉਂਦਿਆਂ ਬਹੁਤ ਮੰਦੇ ਬੋਲ ਬੋਲੇ। ਬਾਰ ਐਸੋਸੀਏਸ਼ਨ ਪ੍ਰਧਾਨ ਦੇ ਇਸਤਗਾਸੇ 'ਤੇ ਸੁਣਵਾਈ ਕਰਦਿਆਂ ਸਿਰਸਾ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅਭਿਸ਼ੇਕ ਦੀ ਅਦਾਲਤ ਨੇਐਸ ਡੀ ਐਮ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਸੁਣਾਏ ਹਨ।
Total Responses : 929