ਅਸ਼ੋਕ ਵਰਮਾ
ਬਠਿੰਡਾ, 30 ਸਤੰਬਰ 2020 - ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸਥਾਨਕ ਪਰਸ ਰਾਮ ਨਗਰ ਵਿਖੇ ਅੱਜ ਇੱਕ ਸਾਦੇ ਪ੍ਰੋਗਰਾਮ ਦੌਰਾਨ 15 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਦੱਸਿਆ ਕਿ ਕੋਵਿਡ-19 ਕਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਬੰਦ ਹੋ ਗਿਆ ਹੈ ਅਜਿਹੇ ਵਿਚ ਉਨ੍ਹਾਂ ਪਰਿਵਰਾਂ ਦਾ ਗੁਜਾਰਾ ਬੜੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਨੂੰ ਜਦੋਂ ਕੁਝ ਅਜਿਹੇ ਘਰਾਂ ਦਾ ਪਤਾ ਲੱਗਾ ਜੋ ਬੜੀ ਹੀ ਤੰਗੀ ਵਿਚ ਸਨ ਤਾਂ ਸੰਸਥਾਦੇ ਵਲੰਟੀਅਰਾਂ ਨੇ ਆਪਸੀ ਸਹਿਯੋਗ ਨਾਲ ਅਜਿਹੇ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਮਦਦ ਕਰ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਅੱਜ ਸੰਸਥਾ ਦੀਆਂ ਵਲੰਟੀਅਰਾਂ ਵੱਲੋਂ ਇਨ੍ਹਾਂ ਘਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ। ਇਸ ਮੌਕੇ ਯੂਥ ਵਲੰਟੀਅਰ ਸਪਨਾ, ਸੁਖਵੀਰ, ਰਮਾ, ਸੁਖਵੀਰ ਅਤੇ ਸਿਮਰਨ ਹਾਜ਼ਰ ਸਨ।