ਹਰੀਸ਼ ਕਾਲੜਾ
ਰੂਪਨਗਰ, 30 ਸਤੰਬਰ 2020 - ਡਾ. ਐਚ.ਐਨ. ਸ਼ਰਮਾ ਸਿਵਲ ਸਰਜਨ ਰੂਪਨਗਰ ਅੱਜ ਆਪਣੀ ਸਰਕਾਰੀ ਨੌਕਰੀ ਦੇ ਮਾਣਮੱਤੇ 37 ਸਾਲ ਪੂਰੇ ਕਰਨ ਮਗਰੋਂ ਰਿਟਾਇਰ ਹੋ ਗਏ। ਇਸ ਖੁਸ਼ੀ ਦੇ ਮੌਕੇ ਤੇ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਡਾ. ਸ਼ਰਮਾ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਡਾ. ਸ਼ਰਮਾ ਵਲੋਂ ਸਿਹਤ ਖੇਤਰ ਵਿਚ ਪਾਏ ਗਏ ਉਨ੍ਹਾਂ ਦੇ ਵਡਮੁਲੇ ਯੋਗਦਾਨ ਬਦਲੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਕੋਵਿਡ 19 ਦੀ ਮਹਾਂਮਾਰੀ ਦੌਰਾਨ ਜਿਸ ਤਰ੍ਹਾਂ ਡਾ. ਸ਼ਰਮਾ ਨੇ ਮੋਹਰੀ ਆਗੂ ਦੀ ਭੂਮਿਕਾ ਨਿਭਾਈ ਉਸ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਡਾ. ਸ਼ਰਮਾ ਨੂੰ ਉਨ੍ਹਾਂ ਦੀ ਆਉਣ ਵਾਲੀ ਜਿੰਦਗੀ ਲਈ ਸ਼ੁਭ ਇਛਾਵਾਂ ਵੀ ਪੇਸ਼ ਕੀਤੀਆਂ। ਡਾ. ਸ਼ਰਮਾ ਦੀ ਵਿਦਾਇਗੀ ਮੌਕੇ ਉਨ੍ਹਾਂ ਲਈ ਪ੍ਰਸ਼ੰਸ਼ਾ ਪੱਤਰ ਪੜ੍ਹਨ ਵਾਲਿਆਂ ਵਿਚ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ ਏ.ਡੀ.ਸੀ. (ਜਨਰਲ) ਸ੍ਰੀ ਇੰਦਰਪਾਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸ. ਪ੍ਰੀਤ ਕੰਵਲ ਸਿੰਘ ਡੀ.ਪੀ.ਆਰ.ਓ. ਰੂਪਨਗਰ, ਡਾ. ਭੀਮ ਸੇਨ ਐਪੀਡੀਮੋਲੋਜਿਸਟ, ਡਾ. ਜਗਦੀਸ ਗਿੱਲ, ਡੀ.ਐਚ.ਓ., ਡਾ. ਜਤਿੰਦਰ ਕੌਰ, ਐਮ.ਓ. ਸਕੂਲ ਹੈਲਥ ,ਸ਼੍ਰੀਮਤੀ ਸੰਤੋਸ਼ ਕੁਮਾਰੀ ਸੁਪਰਡੰਟ ਗ੍ਰੇਡ-1 ਅਤੇ ਦਰਸ਼ਨ ਕੁਮਾਰ ਨਿੱਜੀ ਸਹਾਇਕ ਡਿਪਟੀ ਕਮਿਸ਼ਨਰ -ਕਮ-ਏ.ਪੀ.ੳ.ਸ਼ਾਮਲ ਸਨ।