← ਪਿਛੇ ਪਰਤੋ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ 2020 - ਪੰਜਾਬ ਸਰਕਾਰ ਵਲੋ ਕੋਵਿਡ-19 ਸੰਬੰਧੀ ਚਲਾਏ ਜਾ ਰਹੇ ਮਿਸ਼ਨ ਫਤਹਿ ਅਧੀਨ ਡਾ.ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਆਲਮਵਾਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ.ਸਿੰਪਲ ਕੁਮਾਰ ਮੈਡੀਕਲ ਅਫਸਰ ਜੀ ਦੀ ਯੋਗ ਅਗਵਾਈ ਅਧੀਨ ਡਾ.ਅਰਪਣ ਸਿੰਘ ਨੋਡਲ ਅਫਸਰ ਦੀ ਦੇਖਰੇਖ ਹੇਠ ਅਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਵੀਨਾ ਰਾਣੀ ਅਤੇ ਉਹਨਾਂ ਦੇ ਪਤੀ ਮੋਹਨ ਲਾਲ ਦੀ ਮੌਜੂਦਗੀ ਵਿੱਚ ਕਰੋਨਾ ਪਾਜੀਟਿਵ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਸੀ.ਐਚ.ਸੀ ਆਲਮਵਾਲਾ ਦੇ ਅਧੀਨ ਆਉਦੇ ਪਿੰਡ ਪੱਕੀ ਟਿੱਬੀ ਵਿਖੇ ਸੈਪਲ ਲਏ ਗਏ। .ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ.ਅਰਪਣ ਸਿੰਘ ਨੇ ਦਸਿਆ ਕਿ ਜਦੋਂ ਵੀ ਕੋਈ ਵਿਅਕਤੀ ਪਾਜੀਟਿਵ ਆ ਜਾਦਾ ਹੈ ਤਾ ਸਰਕਾਰ ਤੇ ਸਿਹਤ ਵਿਭਾਗ ਦੀਆ ਹਦਾਇਤਾਂ ਅਨੁਸਾਰ ਉਸ ਵਿਅਕਤੀ ਦੇ ਪਰਿਵਾਰਿਕ ਮੈਬਰਾ ਤੋਂ ਇਲਾਵਾ ਉਸਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆ ਦਾ ਪਤਾ ਲਗਾ ਕਿ ਉਹਨਾਂ ਦੇ ਸੈਪਲ ਕਰਵਾਏ ਜਾਦੇ ਹਨ। ਇਹ ਸੈਪਲ ਡਾ.ਇਕਬਾਲ ਸਿੰਘ ਐਮ.ਓ ਦੀ ਨਿਗਾਰਨੀ ਹੇਠ ਬਣਾਈ ਗਈ ਟੀਮ ਜਿਸ ਵਿਚ ਪ੍ਰਭਜੋਤ ਕੌਰ ਅਤੇ ਸੁਨੀਤਾ ਸੀ.ਐਚ.ਓ. ਵਲੋ ਸੈਪਲ ਲਏ ਗਏ। ਇਸ ਮੌਕੇ ਗੁਰਪ੍ਰੀਤ ਸਿੰਘ ਭੰਗਚੜ੍ਹੀ, ਗੁਰਮੀਤ ਸਿੰਘ ਅਤੇ ਰਾਜਵੰਤ ਕੌਰ ਵਲੋ ਮਰੀਜਾ ਦਾ ਆਫ ਲਾਇਨ ਤੇ ਆਨ ਲਾਇਨ ਡਾਟਾ ਭਰਿਆ ਗਿਆ।
Total Responses : 189