ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਆਈ ਪੀ ਐੱਸ ਨੂੰ ਮੰਗ ਪੱਤਰ ਸੌਂਪਦੇ ਆਗੂ ।
ਜਗਦੀਸ਼ ਥਿੰਦ
ਫਾਜ਼ਿਲਕਾ,30 ਸਤੰਬਰ ,
ਕਰ ਅਤੇ ਆਬਕਾਰੀ ( ਐਕਸਾਈਜ਼ ) ਵਿਭਾਗ ਅਤੇ ਜਿਲ੍ਹਾ ਪੁਲਿਸ ਫਾਜ਼ਿਲਕਾ ਦੀ ਕਾਰਗੁਜ਼ਾਰੀ ਉੱਪਰ ਵੱਡੇ ਸਵਾਲ ਉੱਠੇ ਹਨ ।
ਜਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਸਮਾਜਿਕ ਸੰਗਠਨਾਂ ਵੱਲੋਂ ਸ਼ਰਾਬ ਠੇਕੇਦਾਰਾਂ ਅਤੇ ਐਕਸਾਈਜ਼ ਵਿਭਾਗ ਉੱਪਰ ਨਿਯਮਾਂ ਦੀਆਂ ਉਲੰਘਣਾ ਕਰਨ ਦੇ ਲਗਾਤਾਰ ਗੰਭੀਰ ਦੋਸ਼ ਲੱਗਦੇ ਰਹੇ ਹਨ ਪਰ ਹੁਣ ਇਸ ਤੋਂ ਅੱਗੇ ਕਹਾਣੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਜਿਲ੍ਹਾ ਪੁਲਿਸ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਪੁਲਿਸ ਵੱਲੋਂ ਨਜ਼ਾਇਜ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ।
ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਸ਼ਹਿਰ ਅਤੇ ਪਿੰਡਾਂ ਅੰਦਰ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਂਚਾਂ ਅਤੇ ਠੇਕਿਆਂ ਨੂੰ ਬੰਦ ਕਰਨ ਲਈ ਬਣਾਈ ਗਈ ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਫਾਜ਼ਿਲਕਾ ਦੇ ਐੱਸ ਐੱਸ ਪੀ ਨੂੰ ਨਰਿੰਦਰ ਢਾਬਾਂ ਅਤੇ ਜੱਜ ਸਰਪੰਚ ਦੀ ਅਗਵਾਈ ਹੇਠ ਦੱਸਿਆ ਕਿ ਫਾਜ਼ਿਲਕਾ ਜਿਲ੍ਹਾ ਫਾਜ਼ਿਲਕਾ ਅੰਦਰ ਜਿੰਨੇ ਵੀ ਪਿੰਡ ਅਤੇ ਸ਼ਹਿਰ ਆਉਂਦੇ ਹਨ ਇਨ੍ਹਾਂ ਸਭ ਅੰਦਰ ਠੇਕੇਦਾਰਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ।
ਜਿਲ੍ਹਾ ਪੁਲਿਸ ਮੁੱਖੀ ਨੂੰ ਸਵਾਲ ਕੀਤਾ ਗਿਆ ਕਿ ਗੈਰ ਕਨੂੰਨੀ ਤੌਰ ਤੇ ਖੋਲੀਆਂ ਨਜਾਇਜ਼ ਬਰਾਂਚਾਂ ਪੁਲਿਸ ਨੂੰ ਦਿਖਾਈ ਕਿਉਂ ਨਹੀਂ ਦਿਖਾਈ ਦਿੰਦੀਆਂ ।
ਆਗੂਆਂ ਨੇ ਕਿਹਾ ਕਿ ਹੋਰਨਾਂ ਪਿੰਡਾਂ ਵਾਂਗੂ ਸ਼ਰਾਬ ਠੇਕੇਦਾਰ ਵੱਲੋਂ ਕਥਿਤ ਤੌਰ ਤੇ ਪੈਂਚਾਂ ਵਾਲੀ ਸਕੂਲ ਦੇ ਨਾਲ ਹੀ ਠੇਕਾ ਖੋਲ੍ਹਿਆ ਹੋਇਆ ਹੈ ਜੋ ਲਾਕਡਾਨ ਦੇ ਬਾਵਜੂਦ ਸ਼ਰੇਆਮ ਖੁਲਿਆ ਹੈ ।
ਆਗੂਆਂ ਨੇ ਕਿਹਾ ਕਿ ਐਸ ਐਸ ਪੀ ਤੋਂ ਉਮੀਦ ਕਰਦੇ ਹਾਂ ਕਿ ਉਹ ਇਸ ਗੁੰਡਾਗਰਦੀ ਨੂੰ ਨੱਥ ਪਾ ਕੇ ਨਾਜਾਇਜ਼ ਬਰਾਂਚਾਂ ਤੇ ਠੇਕੇ ਬੰਦ ਕਰਵਾਉਣਗੇ ।
ਇਸ ਦੀ ਖੁੱਲ੍ਹ ਦੇਣ ਵਾਲੇ ਐਕਸਾਈਜ਼ ਮਹਿਕਮੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।
ਆਗੂਆਂ ਨੇ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਦਿੱਤੇ ਮੰਗ ਪੱਤਰ ਵਿਚ ਸਪੱਸ਼ਟ ਤੌਰ ਤੇ ਲਿਖਿਆ ਕਿ ਜੇਕਰ ਨਜਾਇਜ ਤੌਰ ਤੇ ਚੱਲਦੀਆਂ ਸ਼ਰਾਬ ਦੀਆਂ ਬਰਾਂਚਾਂ ਅੱਜ ਠੇਕੇ ਬੰਦ ਨਾ ਕਰਵਾਏ ਗਏ ਤਾਂ ਕਾਮਰੇਡ ਨਾਜਾਇਜ਼ ਠੇਕੇ ਤੇ ਬ੍ਰਾਂਚਾਂ ਖੁੱਦ ਬੰਦ ਕਰਵਾਉਣਗੇ ।
ਇਸ ਦਰਮਿਆਨ ਕੋਈ ਵੀ ਘਟਨਾਂ ਘੱਟਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਪੁਲਿਸ ਦੀ ਹੋਵੇਗੀ ਇਸ ਮੌਕੇ ਤੇ ਬਲਾਕ ਸੰਮਤੀ ਮੈਂਬਰ ਸੁਬੇਗ ਝੰਗੜ ਭੈਣੀ, ਕ੍ਰਿਸ਼ਨ ਧਰਮੂਵਾਲਾ, ਸ਼ਤੀਸ਼ ਛੱਪੜੀ ਵਾਲਾ ਵੀ ਹਾਜ਼ਰ ਸਨ