← ਪਿਛੇ ਪਰਤੋ
ਪੰਜਾਬ ਦੇ 12 ਪੀ ਸੀ ਐੱਸ ਅਫ਼ਸਰਾਂ ਦੀ ਆਈ ਏ ਐਸ ਵਜੋਂ ਪ੍ਰਮੋਸ਼ਨ ਲਈ ਹਰੀ ਝੰਡੀ ਚੰਡੀਗੜ੍ਹ, 30 ਸਤੰਬਰ , 2020: ਪੰਜਾਬ ਦੇ 12 ਪੀ ਸੀ ਐਸ ਅਫ਼ਸਰਾਂ ਦੀ ਆਈ ਏ ਐਸ ਵਜੋਂ ਤਰੱਕੀ ਲਈ ਯੂ ਪੀ ਐਸ ਸੀ ਨੇ ਹਰੀ ਝੰਡੀ ਦੇ ਦਿੱਤੀ ਹੈ . ਜਾਣਕਾਰ ਸੂਤਰਾਂ ਅਨੁਸਾਰ ਅੱਜ ਦਿੱਲੀ ਵਿਚ ਯੂ ਪੀ ਐਸ ਸੀ ਦੀ ਸਿਲੈੱਕਸ਼ਨ ਕਮੇਟੀ ਦੀ ਹੋਈ ਮੀਟਿੰਗ ਵਿਚ ਇਨ੍ਹਾਂ ਪੀ ਸੀ ਐਸ ਅਫ਼ਸਰਾਂ ਦੀ ਪ੍ਰਮੋਸ਼ਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ . ਬੇਸ਼ੱਕ ਮੋਟੇ ਰੂਪ ਵਿਚ ਪ੍ਰਮੋਟ ਹੋ ਰਹੇ ਅਫ਼ਸਰਾਂ ਦੇ ਨਵਾਂ ਦੀ ਜਾਣਕਾਰੀ ਹੈ ਪਰ ਇਸ ਚੋਣ ਕਮੇਟੀ ਦੇ ਮਿੰਟਸ ਫਾਈਨਲ ਹੋਣ ਤੋਂ ਬਾਅਦ ਹੀ ਇਹ ਅੰਤਿਮ ਸੂਚੀ ਸਾਹਮਣੇ ਆਏਗੀ . ਪੀ ਸੀ ਐਸ ਕੋਟੇ ਵਿਚੋਂ ਪਰਮੋਟ ਹੋਕੇ ਆਈ ਏ ਐਸ ਬਣਨ ਲਈ ਖ਼ਾਲੀ 12 ਅਸਾਮੀਆਂ ਲਈ ਕੁਲ 32 ਪੀ ਸੀ ਐਸ ਅਫ਼ਸਰਾਂ ਦੇ ਨਾਂਅ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸਨ .ਇਨ੍ਹਾਂ ਵਿਚੋਂ ਦੋ ਪੋਸਟਾਂ 2018 ਦੀਆਂ ਅਤੇ 10 ਪੋਸਟਾਂ 2019 ਦੀਆਂ ਸਨ .ਇਹ ਵੀ ਪਤਾ ਲੱਗਾ ਹੈ ਕਿ ਸੀਨਿਆਰਿਟੀ ਦੇ ਹਿਸਾਬ ਨਾਲ 4 ਅਫ਼ਸਰ ਕਿਸੇ ਨਾ ਕਿਸੇ ਕਾਰਨ ਕਰ ਕੇ ਛੱਡੇ ਗਏ ਹਨ. ਪੰਜਾਬ ਸਰਕਾਰ ਵੱਲੋਂ ਮੁੱਖ ਸਕੱਤਰ ਵਿਨੀ ਮਹਾਜਨ , ਸਕੱਤਰ ਪਰਸੋਨਲ ਵਿਵੇਕ ਪ੍ਰਤਾਪ ਸਿੰਘ ਅਤੇ ਸਪੈਸ਼ਲ ਮੁੱਖ ਸਕੱਤਰ ਕੇ ਬੀ ਐਸ ਸਿੱਧੂ ਮੀਟਿੰਗ ਵਿਚ ਸ਼ਾਮਲ ਸਨ .
Total Responses : 267