← ਪਿਛੇ ਪਰਤੋ
ਹੁਸ਼ਿਆਰਪੁਰ,30 ਸਤੰਬਰ,2020: ਦਲ ਖਾਲਸਾ ਨੇ ਮੋਦੀ ਸਰਕਾਰ ’ਤੇ ਇਲਜਾਮ ਲਾਇਆ ਹੈ ਕਿ ਐਮਨਸਟੀ ਇੰਟਰਨੈਸ਼ਨਲ (ਮਨੁੱਖੀ ਅਧਿਕਾਰ ਸੰਸਥਾ) ਨੂੰ ਭਾਰਤ ’ਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬੰਦ ਕਰਨ ਲਈ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆ ਦੁਆਰਾ ਐਮਨਸਟੀ ਮੈਂਬਰਾਂ ’ਤੇ ਬੇਯਕੀਨੀ ਪ੍ਰਗਟਾਉਣਾ ਇਸ ਗੱਲ ਦਾ ਸਬੂਤ ਹੈ ਕਿ ਪੀ ਐਮ ਮੋਦੀ ਲੋਕਾਂ ਦੀ ਆਜਾਦ ਸੋਚ ਅਤੇ ਬੋਲਣ ਦੀ ਆਜਾਦੀ ਦਾ ਸਮੱਰਥਨ ਕਰਨ ’ਚ ਫੇਲ ਹੋਈ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਦੱਖਣੀ ਏਸ਼ੀਆ ਰਾਸ਼ਟਰ ਵਿੱਚ ਰਿਸਰਚ ਅਤੇ ਕੰਪੇਨ ਨੂੰ ਬੰਦ ਕਰਨ ਲਈ ਮਨੁੱਖੀ ਅਧਿਕਾਰਾਂ ਦੇ ਮੈਂਬਰਾਂ ਦੇ ਬੈਂਕ ਖਾਤੇ ਸੀਜ਼ ਕੀਤੇ ਗਏ। ਕੰਵਲਪਾਲ ਸਿੰਘ ਨੇ ਯੂ ਐਨ ਹਿਊਮਨ ਰਾਈਟ ਕਾਉਂਸਲ ਨੂੰ ਇਸ ਮਾਮਲੇ ’ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਇਹ ਸੰਸਥਾ 70 ਤੋਂ ਵੱਧ ਮੁਲਕਾਂ ’ਚ ਕੰਮ ਕਰ ਰਹੀ ਹੈ ਜੋ ਮਨੁੱਖੀ ਅਧਿਕਾਰਾਂ ਦੇ ਲਈ ਸਮੇਂ ਸਮੇਂ ਤੇ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ।
Total Responses : 188