← ਪਿਛੇ ਪਰਤੋ
ਚੰਡੀਗੜ੍ਹ, 1 ਅਕਤੂਬਰ 2020 – ਚੰਡੀਗੜ੍ਹ ਦੇ ਨਵੇਂ ਐਸ ਐਸ ਪੀ ਵਜੋਂ ਕੁਲਦੀਪ ਚਾਹਲ (ਆਈ ਪੀ ਐਸ) ਨੇ ਪੁਲਿਸ ਹੈੱਡ ਕੁਆਰਟਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਬੀਤੀ 28 ਸਤੰਬਰ ਨੂੰ ਉਨ੍ਹਾਂ ਨੂੰ ਚੰਡੀਗੜ੍ਹ ਦਾ ਐਸ ਐਸ ਪੀ ਲਾਉਣ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਲਈ 3 ਸਾਲ ਲਈ ਲਾਇਆ ਗਿਆ ਹੈ। ਉਨ੍ਹਾਂ ਨੂੰ ਐਸ ਐਸ ਪੀ ਵਿਨੀਤ ਕੁਮਾਰ ਦੀ ਜਗ੍ਹਾ 'ਤੇ ਚਾਰਜ ਦਿੱਤਾ ਗਿਆ ਹੈ।
Total Responses : 266