ਰਾਜਵੰਤ ਸਿੰਘ
- ਐਸ.ਐਸ.ਪੀ ਨੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਵਿਦਾਇਗੀ ਪਾਰਟੀ
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ 2020 - ਜ਼ਿਲ੍ਹਾ ਪੁਲਿਸ ਦੇ 13 ਪੁਲਿਸ ਮੁਲਾਜ਼ਮ ਰਿਟਾਇਰ ਹੋ ਗਏ ਹਨ, ਜਿੰਨ੍ਹਾਂ ਨੂੰ ਐਸਐਸਪੀ ਡੀ.ਸੁਡਰਵਿਲੀ ਨੇ ਆਪਣੇ ਦਫ਼ਤਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਤੇ ਇਮਾਨਦਾਰੀ ਨਾਲ ਡਿਊਟੀ ਕਰਨ ’ਤੇ ਵਧਾਈ ਦਿੱਤੀ। ਇਸ ਮੌਕੇ ਗੁਰਮੇਲ ਸਿੰਘ ਐਸ.ਪੀ ਐੱਚ, ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ ਐਚ, ਗੁਰਤੇਜ ਸਿੰਘ ਡੀ.ਐਸ.ਪੀ ਗਿੱਦੜਬਾਹਾ ਵੀ ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ ਨੇ ਕਿਹਾ ਕਿ ਸਾਡੇ ਰਿਟਾਈਡਮੈਂਟ ਜਾ ਰਹੇ ਪੁਲਿਸ ਮੁਲਜ਼ਮਾਂ ਦੀ ਕਮੀ ਹਮੇਸ਼ਾ ਸਾਨੂੰ ਮਹਿਸੂਸ ਹੋਵੇਗੀ ਅਤੇ ਅਸੀ ਆਪਣੀ ਡਿਉਟੀ ਕਰਨ ਦੇ ਨਾਲ ਨਾਲ ਇੰਨ੍ਹਾਂ ਤੋਂ ਜਰੂਰਤ ਸਮੇਂ ਇੰਨ੍ਹਾਂ ਦਾ ਤਜਰਬਾ ਲੈਂਦੇ ਰਹਾਂਗੇ। ਉਨ੍ਹਾਂ ਮੁਲਾਜ਼ਮਾਂ ਦੇ ਚੰਗੇ ਭਵਿੱਖ ਦੀ ਵੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਟੀ ਪਾਰਟੀ ਦੌਰਾਨ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਰਿਟਾਇਰ ਹੋਏ ਪੁਲਸ ਮੁਲਾਜ਼ਮ ਇੰਸਪੈਕਟਰ ਸੁਰਜੀਤ ਸਿੰਘ, ਇੰਸਪੈਕਟਰ ਅਮਿ੍ਰਤਪਾਲ ਸਿੰਘ, ਇੰਸਪੈਕਟਰ ਕੁਲਦੀਪ ਸਿੰਘ , ਇਸਪੈਕਟਰ ਪ੍ਰਿਤਪਾਲ ਸਿੰਘ, ਇੰਸਪੈਕਟਰ ਕਸ਼ੋਰ ਚੰਦ, ਐਸ.ਆਈ ਵੀਰਾ ਸਿੰਘ, ਐਸ.ਆਈ ਨਾਗਿੰਦਰ ਸਿੰਘ, ਐਸ.ਆਈ ਸਰਦੂਲ ਸਿੰਘ, ਏ.ਐਸ.ਆਈ ਸੁਖਮਿੰਦਰ ਸਿੰਘ, ਏ.ਐਸ.ਆਈ ਪਾਲ ਸਿੰਘ, ਏ.ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ. ਰੱਤੀ ਰਾਮ ਸ਼ਾਮਲ ਸਨ।