ਹਰੀਸ਼ ਕਾਲੜਾ
ਰੂਪਨਗਰ, 01 ਅਕਤੂਬਰ 2020 - ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਇੰਟਰਨੈਸ਼ਨਲ ਸੀਨੀਅਰ ਸਿਟੀਜ਼ਨਜ਼ ਦਿਵਸ ਮਨਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਏ.ਡੀ.ਸੀ. ਦੀਪ ਸ਼ਿਖਾ ਸ਼ਰਮਾ ਨੇ ਕੀਤੀ। ਇਸ ਮੌਕੇ ਉਨ੍ਹਾਂ ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ) ਰੂਪਨਗਰ ਦੇ ਸਮੂਹ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵਲੋਂ ਸਮੇਂ ਸਮੇਂ ਤੇ ਸਮਾਜ ਦੀ ਭਲਾਈ ਲਈ ਕੀਤੇ ਜਾ ਕੰਮਾਂ ਦੀ ਪ੍ਰੋੜਤਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਜ਼ੁਰਗਾਂ ਵਿਚ ਜੋ ਉਤਸ਼ਾਹ ਅਤੇ ਕੰਮ ਕਰਨ ਦੀ ਭਾਵਨਾ ਪ੍ਰਬਲ ਹੈ ਉਹ ਸਾਡੇ ਸਾਰੀਆਂ ਲਈ ਪ੍ਰੇਰਨਾਮਈ ਹੈ। ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਸੀਨੀਅਰ ਸਿਟੀਜ਼ਨਜ਼ ਵਜੋਂ ਨਿਭਾਈ ਗਈ ਭੂਮਿਕਾ ਪ੍ਰਤੀ ਸਿਜਦਾ ਭੇਟ ਕੀਤਾ। ਉਨ੍ਹਾਂ ਵਲੋਂ ਸੀਨੀਅਰ ਸਿਟੀਜ਼ਨਜ਼ ਕੌਂਸਲ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।
ਇਸ ਸਮਾਗਮ ਦੇ ਸ਼ੁਰੂ ਵਿਚ ਕੌਂਸਲ ਪ੍ਰਧਾਨ ਇੰਨ: ਕਰਨੈਲ ਸਿੰਘ ਵਲੋਂ ਸਭਾ ਦਾ ਸਵਾਗਤ ਕੀਤਾ ਗਿਆ ਅਤੇ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਸਮਾਗਮ ਵਿਚ ਕੋਵਿਡ-19 ਦੇ ਪ੍ਰਭਾਵ ਨੂੰ ਮੁੱਖ ਰਖਦੇ ਹੋਏ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇੰਦਰਪਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰੂਪਨਗਰ ਇਸ ਸਮਾਗਮ ਵਿਚ ਹਾਜ਼ਰ ਸਨ।ਇਸ ਸਮਾਗਮ ਵਿਚ ਕੌਂਸਲ ਦੇ ਪੈਟਰਨ ਕਰਨਲ ਦਿਆਲ ਸਿੰਘ (ਰਿਟਾਇਰਡ), ਜਨਰਲ ਸਕਤਰ ਸਕੈ:ਲੀ: ਹਾਕਮ ਸਿੰਘ ਰਾਹੀ, ਐਡਵੋਕੇਟ ਦਲਜੀਤ ਸਿੰਘ ਵਾਈਸ ਪ੍ਰਧਾਨ, ਸ.ਭਾਗ ਸਿੰਘ ਮਦਾਨ ਆਰਗੀਨਾਜ਼ਿਗ ਸੈਕਰਟਰੀ, ਸ. ਹਰਬੰਸ ਸਿਘ ਆਰਗਨਾਜ਼ਿਗ ਸੈਕਰਟਰੀ, ਸ. ਪ੍ਰੇਮ ਸਿੰਘ ਆਰਗੇਨਾਜ਼ਿੰਗ ਸਕਰੇਟਰੀ, ਮੈਡਮ ਊਸ਼ਾ ਟੰਡਨ ਅਸਸਿਟੈਂਟ ਫਾਇਨਾਂਸ ਸੈਕਰਟਰੀ, ਸ. ਸੁਰਿੰਦਰ ਸਿੰਘ ਹਾਜ਼ਰ ਹੋਏ। ਕੌਂਸਲ ਦੇ ਐਡਵਾਇਜ਼ਰੀ ਬੋਰਡ ਦੇ ਮੈਂਬਰ ਡਾ.ਆਰ.ਐਸ. ਪ੍ਰਸਾਰ, ਕਰਨਲ ਵਿਨੋਦ ਚੌਧਰੀ (ਰਿਟਾਇਰਡ) ਅਤੇ ਬੀ.ਐਸ.ਸੈਣੀ ਨੇ ਵੀ ਸਮਾਗਮ ਵਿਚ ਸਿਰਕਤ ਕੀਤੀ। ਸਮਾਗਮ ਮਗਰੋਂ ਸੀਨੀਅਰ ਸਿਟੀਜ਼ਨਜ਼ ਕੌਂਸਲ ਦੇ ਮੈਗਜ਼ੀਨ 'ਸੁਨਹਿਰੇ ਪਲ' ਨੂੰ ਰਿਲੀਜ਼ ਕੀਤਾ ਗਿਆ।