ਗੁਰਨਾਮ ਸਿੱਧੂ
ਫਿਰੋਜ਼ਪੁਰ, 1 ਅਕਤੂਬਰ 2020 - ਬੀਐੱਸਐੱਨਐੱਲ ਦੇ ਸਾਰੇ ਯੂਨੀਅਨ ਅਤੇ ਐਸੋਸੀਏਸ਼ਨ (ਏਯੁਏਬੀ) ਵੱਲੋਂ ਇੱਕ ਦਿਨ ਦੇ ਲਈ ਰੈਲੀ ਅਤੇ ਖੁਦ ਹੜਤਾਲ ਕੀਤੀ ਗਈ ਅਤੇ ਅੱਜ ਦੇ ਦਿਨ ਜੋ ਬੀਐੱਸਐੱਨਐੱਲ ਦਿਵਸ ਦੇ ਰੂਪ ਵਿਚ ਜਾਣਾ ਜਾਂਦਾ ਹੈ ਨੂੰ ਕਾਲਾ ਦਿਨ ਦੇ ਰੂਪ ਵਿਚ ਮਨਾਇਆ ਗਿਆ ਹੈ। ਕਿਉਂਕਿ ਕੇਂਦਰ ਸਰਕਾਰ ਵੱਲੋਂ ਆਪਣੇ ਕੀਤੇ ਗਏ ਵਾਅਦਿਆਂ ਤੋਂ ਮੁਕਰ ਜਾਣਾ ਇਸ ਦਾ ਕਾਰਨ ਹੈ। ਜਿਸ ਵਿਚ ਸਰਕਾਰ ਨੇ ਬੀਐੱਸਐੱਨਐੱਲ ਨੂੰ ਵਿਸ਼ੇਸ਼ ਰੂਪ ਵਿਚ ਆਪਣੀ ਹਰ ਸਰਵਿਸ ਨੂੰ ਸੁਚਾਰੂ ਰੂਪ ਵਿਚ ਚਲਣਾ, ਬੀਐੱਸਐੱਨਐੱਲ ਨੂਂੰ ਰਿਵਾਇਵਲ ਪੈਕੇਜ ਦੇਣਾ, 4 ਜੀ ਸਰਵਿਸ ਤਕਨੀਕ ਆਵੰਟਨ, ਕਰਮਚਾਰੀ ਨੂੰ ਸਮੇਂ 'ਤੇ ਤਨਖਾਹ ਦੇਣਾ, ਐੱਫਟੀਟੀਐੱਚ ਇੰਟਰਨੈੱਟ ਸਰਵਿਸ ਦੇਣਾ ਆਦਿ ਸ਼ਾਮਲ ਹਨ।
ਇਸ ਦੇ ਵਿਰੋਧ ਵਿਚ ਏਯੂਏਬੀ ਫਿਰੋਜ਼ਪੁਰ ਐੱਸਐੱਸਏ ਦੇ ਸਾਰੇ ਐਸੋਸੀਏਸ਼ਨ ਅਤੇ ਯੂਨੀਅਨ ਦੇ ਅੱਜ ਬੀਐੱਸਐੱਨਐੱਲ ਦਿਵਸ ਨੂੰ ਕੀਤੀ ਜਾ ਰਹੀ ਰੈਲੀ ਅਤੇ ਭੁੱਖ ਹੜਤਾਲ ਵਿਚ ਆਪਣਾ ਯੋਗਦਾਨ ਦਿੱਤਾ। ਜਿਸ ਵਿਚ ਅਜਮੇਰ ਸਿੰਘ ਮਸੀਹ ਜ਼ਿਲ੍ਹਾ ਸਕੱਤਰ, ਸੁਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ (ਐੱਨਐੱਫਟੀਈ), ਰਾਜ ਕੁਮਾਰ ਮਿੱਡਾ ਸ਼ਾਖਾ ਸਕੱਤਰ, ਓਮ ਪ੍ਰਕਾਸ਼ ਉਪ ਪ੍ਰਧਾਨ (ਬੀਐੱਸਐੱਨਐੱਲਈਯੂ) ਵੱਲੋਂ ਜੀਐੱਮਟੀਡੀ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਇਸ ਰੈਲੀ ਅਤੇ ਭੁੱਖ ਹੜਤਾਲ ਨੂੰ ਸੰਬੋਧਨ ਕੀਤਾ ਅਤੇ ਕੇਂਦਰ ਸਰਕਾਰ ਦੀ ਬੀਐੱਸਐੱਨਐੱਲ ਨੂੰ ਸਹੀ ਤਰ੍ਹਾਂ ਨਾਲ ਚੱਲਣ ਦੇਣ ਦੀ ਗਲਤ ਨੀਤੀਆਂ ਦੇ ਵਿਰੁੱਧ ਵਿਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।