ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 01 ਅਕਤੂਬਰ 2020 - ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਨੇ ਕਿਹਾ ਕਿ ਮਾਈਕਰੋ ਕੰਟੇਨਮੈਂਟ ਜੋਨ ਵਿੱਚ 100 ਪ੍ਰਤੀਸ਼ਤ ਸੈਪਲਿੰਗ ਲਾਜਮੀ ਹੈ ਇਸਦੇ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਮਾਈਕਰੋ ਕੰਟੇਨਮੈਂਟ ਜੋਨ ਵਿੱਚ ਕਰੋਨਾ ਦੀ ਟੈਸਟਿੰਗ ਦੇ ਨਤੀਜੇ ਨੈਗਟਿਵ ਆਉਣ ਤੋਂ ਬਾਅਦ ਪੂਰੀ ਖੁੱਲ੍ਹ ਦਿੱਤੀ ਜਾ ਸਕਦੀ ਹੈ ਇਸਲਈ ਲੋਕ ਟੈਸਟਿੰਗ ਵਿੱਚ ਪੂਰਾ ਸਹਿਯੋਗ ਦੇਣ।
ਬੀਤੀ ਸ਼ਾਮ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਕੁੱਲ ਟੈਸਟਿੰਗ ਕਰਵਾਉਣ ਵਾਲਿਆਂ ਵਿਚੋਂ ਕੇਵਲ 4.4 ਪ੍ਰਤੀਸ਼ਤ ਹੀ ਕੋਰੋਨਾ ਪਾਜ਼ੀਟਿਵ ਆ ਰਹੇ ਹਨ ਬਾਕੀ 95.6 ਪ੍ਰਤੀਸ਼ਤ ਕਰੋਨਾ ਟੈਸਟ ਕਰਵਾਉਣ ਵਾਲੇ ਨੈਗਟਿਵ ਆ ਰਹੇ ਹਨ। ਉਹਨਾਂ ਕਿਹਾ ਕਿ ਜਿਲ੍ਹੇ ਦੇ ਕਰੋਨਾ ਪਾਜ਼ੀਟਿਵ ਹੋਏ ਵਿਅਕਤੀਆਂ ਦਾ ਰਿਕਵਰੀ ਰੇਟ 73 ਪ੍ਰਤੀਸ਼ਤ ਹੈ ਇਹ ਲੋਕ ਕਰੋਨਾ ਨੂੰ ਹਰਾ ਕੇ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਮ ਆਈਸੋਲੇਸ਼ਨ ਹੋਏ ਵਿਅਕਤੀਆਂ ਨਾਲ ਜਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲਗਾਤਾਰ ਸੰਪਰਕ ਰੱਖ ਰਿਹਾ ਹੈ। ਕੁੱਝ ਮਾਮਲਿਆਂ ਵਿੱਚ ਆਈਸੋਲੇਟ ਹੋਏ ਕਰੋਨਾ ਪੋਜਟੀਵ ਮਰੀਜ਼ ਆਪਣੇ ਸੰਪਰਕ ਵਿੱਚ ਆਏ ਲੋਕਾਂ ਦੀ ਪੂਰੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦੇ ਰਹੇ ਜੋ ਉਹਨਾਂ ਦੇ ਪਰਿਵਾਰ ਅਤੇ ਆਲੇ ਦੁਆਲੇ ਦੇ ਸੰਪਰਕ ਵਿੱਚ ਆਏ ਲੋਕਾ ਲਈ ਬਹੁਤ ਹੀ ਖਤਰਨਾਕ ਹੈ। ਉਹਨਾਂ ਕਿਹਾ ਕਿ ਹਾਈ ਰਿਸਕ ਕੈਟਾਗਰੀ ਦੇ ਲੋਕ ਜਿਹਨਾਂ ਨੂੰ ਸੁਗਰ ਜਾਂ ਬਲੱਡ ਪ੍ਰੈਸਰ ਹੈ ਉਹ ਕਿਸੇਵੀ ਤਰਾ੍ਹਂ ਦੇ ਲੱਛਣ ਹੋਣ ਜਾਂ ਨਾ ਹੋਣ ਦੀ ਸੂਰਤ ਵਿੱਚ ਆਪਣੀ ਟੈਸਟਿੰਗ ਜਰੂਰ ਕਰਵਾਉਣ। ਉਹਨਾਂ ਕਿਹਾ ਕਿ ਜਿਹੜੇ ਲੋਕ ਕਿਸੇ ਵੀ ਕਰੋਨਾ ਪੋਜਟੀਵ ਮਰੀਜ ਦੇ ਸੰਪਰਕ ਵਿੱਚ ਆਏ ਹਨ ਉਹ ਵੀ ਲੱਛਣ ਦੀ ਉਡੀਕ ਨਾ ਕਰਨ ਸਗੋਂ ਆਪਣੀ ਟੈਸਟਿੰਗ ਕਰਵਾਉਣ ਕਿਉਕਿ ਟੈਸਟਿੰਗ ਨਾਲ ਬੀਮਾਰੀ ਦੀ ਸਾਰੀ ਸਥਿਤੀ ਸਪਸ਼ਟ ਹੋ ਜਾਂਦੀ ਹੈ।
ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਰੋਨਾ ਦੇ ਨਵੇਂ ਮਰੀਜ਼ਾਂ ਨਾਲੋ ਠੀਕ ਹੋਣ ਵਾਲੇ ਮਰੀਜ਼ਾ ਦੀ ਗਿਣਤੀ ਵਿੱਚ ਜੋ ਵਾਧਾ ਇਸ ਜਿਲੇ ਵਿੱਚ ਹੋਇਆ ਹੈ ਉਹ ਇਕ ਬਹੁਤ ਹੀ ਚੰਗਾ ਸੰਕੇਤ ਹੈ। ਇਹ ਸਭ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ, ਆਲਾ ਦੁਆਲਾ ਸਾਫ ਸੁਧਰਾ ਰੱਖਣ ਅਤੇ ਸਮੇਂ ਸਿਰ ਤੇ ਵੱਧ ਤੋਂ ਵੱਧ ਕਰੋਨਾ ਟੈਸਟਿੰਗ ਕਰਵਾਉਣ ਨਾਲ ਹੀ ਸੰਭਵ ਹੋਇਆ ਹੈ।
ਜਿਲ੍ਹੇ ਵਿੱਚ ਪੰਜਾਬ ਸਰਕਾਰ ਵਲੋਂ 350 ਹੋਮ ਆਈਸੋਲੇਸ਼ਨ ਮਰੀਜ਼ਾਂ ਨੂੰ ਕੋਵਿਡ ਕੇਅਰ ਕਿੱਟਾਂ ਦੀ ਵੰਡ ਕੀਤੀ ਗਈ ਹੈ ਜਿਸ ਵਿੱਚ ਅੋਕਸੀਮੀਟਰ, ਇਨਫਰਾਰੈਡ ਥਰਮਾਮੀਟਰ, ਦਵਾਈਆਂ ਅਤੇ ਕਰੋਨਾ ਪੋਜਟੀਵ ਹੋਣ ਦੋਰਾਨ ਜਰੂਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ ਲਈ ਇਕ ਬੁੱਕਲੈਟ ਵੀ ਪਾਈ ਗਈ ਹੈ। ਉਹਨਾਂ ਦੱਸਿਆ ਕਿ ਅੋਕਸੀਮੀਟਰ ਨਾਲ ਆਕਸੀਜਨ ਦਾ ਲੈਬਲ ਚੈਕ ਕੀਤਾ ਜਾਦਾ ਹੈ ਜੋ ਬੇਹੱਦ ਜਰੂਰੀ ਹੈ। ਉਹਨਾਂ ਦੱਸਿਆ ਕਿ ਕੰਨਟੈੇਕਟ ਟਰੇਸਿੰਗ ਦਾ ਮਤਲਬ ਕਰੋਨਾ ਪੋਜਟੀਵ ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਹਿਛਾਣ ਕਰਨਾ ਹੈ ਇਸਨੂੰ ਛੁਪਾਉਣਾ ਘਾਤਕ ਹੋ ਸਕਦਾ। ਉਹਨਾਂ ਕਿਹਾ ਕਿ ਸਾਡੀਆਂ ਆਰ ਏ ਟੀ ਟੀਮ, ਰੈਪੀਡੀ ਐਟੀਜਨ ਟੀਮਾਂ ਨੂੰ ਸਹਿਯੋਗ ਦੇਵੋ ਅਤੇ ਅਨਜਾਣੇ ਵਿੱਚ ਕਰੋਨਾ ਫੈਲਾਉਣ ਵਿੱਚ ਭਾਗੀਦਾਰ ਨਾ ਬਣੋ। ਉਹਨਾਂ ਕਿਹਾ ਕਿ ਸਾਡੀ ਟੀਮ ਜੋ ਆਈਸੋਲੇਟ ਹੋਏ ਮਰੀਜਾ ਬਾਰੇ ਜਾਣਕਾਰੀ ਲੈਣ ਲਈ ਸੰਪਰਕ ਕਰਦੀ ਹੈ ਉਸਦੀ ਕਾਲ ਜਰੂਰ ਸੁਣੋ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 2 ਅਕਤੂਬਰ ਸਵੱਛਤਾ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਵੱਛਤਾ ਹੀ ਸਵੱਸਥਤਾ ਹੈ। 2 ਅਕਤੂਬਰ ਨੂੰ ਇਕ ਘੰਟਾ ਹਰ ਪਰਿਵਾਰ ਆਪਣੇ ਘਰ ਦੇ ਆਲੇ ਦੁਆਲੇ ਦੀ ਸਫਾਈ ਉਤੇ ਲਗਾਵੇ ਤਾਂ ਚੋਗੀਰਦਾ ਹੀ ਨਹੀਂ ਸਮੁੱਚਾ ਖੇਤਰ ਹੀ ਸਾਫ ਸੁਥਰਾ ਹੋ ਜਾਵੇਗਾ। ਉਹਨਾਂ ਕਿਹਾ ਕਿ 2 ਅਕਤੂਬਰ ਬੇਟੀਆਂ ਨੂੰ ਮਾਣ ਸਨਮਾਨ ਦੇ ਦਿਹਾੜੇ ਵਜੋਂ ਵੀ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਬੇਟੀਆਂ ਪ੍ਰਤੀ ਜਦੋਂ ਤੁਹਾਡੀ ਸੋਚ ਬਦਲੇਗੀ ਤਾਂ ਸਮੁੱਚੇ ਵਿਸ਼ਵ ਵਿੱਚ ਬੇਟੀਆਂ ਦੇ ਮਾਨ ਸਨਮਾਨ ਵਿੱਚ ਹੋਰ ਵਾਧਾ ਹੋਵੇਗਾ। ਉਹਨਾਂ ਦੱਸਿਆ ਕਿ 11 ਅਕਤੂਬਰ ਤੱਕ ਇਕ ਵਿਸੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਹਰ ਕੋਈ ਆਪਣੀ ਬੇਟੀ ਨਾਲ ਆਪਣੀ ਸੈਲਫੀ ਭੇਜੇਗਾ ਅਤੇ ਜਿਲ੍ਹਾ ਪ੍ਰਸ਼ਾਸਨ ਉਸਦਾ ਇਕ ਕਲਾਜ਼ ਤਿਆਰ ਕਰਕੇ ਸਾਂਝਾ ਕਰੇਗਾ ਜੋ ਹਰ ਪਰਿਵਾਰ ਲਈ ਇਕ ਮਾਣ ਵਾਲੀ ਗੱਲ ਹੋਵੇਗੀ ਉਹਨਾਂ ਕਿਹਾ ਕਿ ਕਰੋਨਾ ਦੀ ਮੌਜੂਦਾ ਸਮੇਂ ਵੈਕਸਿੰਨ ਮਾਸਕ ਪਾਉਣਾ ਅਤੇ ਸਮਾਜਿਕ ਵਿੱਥ ਰੱਖਣਾ ਹੈ ਇਸ ਲਈ ਸਾਵਧਾਨੀਆਂ ਅਪਣਾਉਣ ਅਤੇ ਕੋਰੋਨਾ ਤੋਂ ਬਚੋ।