ਹਰੀਸ਼ ਕਾਲੜਾ
- ਪਰਾਲੀ ਨਾ ਸਾੜਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਹੋ ਰਿਹਾ ਹੈ ਚੋਖਾ ਵਾਧਾ-ਕਰਨ ਭਾਰਦਵਾਜ
ਸ੍ਰੀ ਅਨੰਦਪੁਰ ਸਾਹਿਬ, 01 ਅਕਤੂਬਰ 2020 - ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਨਾ ਸਾੜਨ ਦੇ ਲਈ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਤੇ ਵਾਤਾਵਰਣ ਤੇ ਪੌਣ ਪਾਣੀ ਦੀ ਸਾਂਭ ਸੰਭਾਲ ਬਾਰੇ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸਦੇ ਮੌਜੂਦਾ ਸਮੇਂ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਜ਼ਿਲ੍ਹਾ ਰੂਪਨਗਰ ਦੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ ਦੇ ਅਗਾਂਹ ਵਧੂ ਨੌਜਵਾਨ ਕਿਸਾਨ ਕਰਨ ਭਾਰਦਵਾਜ ਨੇ ਸਾਲ 2018 ਵਿੱਚ ਸਰਕਾਰ ਤੋਂ ਸਹਾਇਤਾ ਪ੍ਰਾਪਤ ਸਕੀਮ ਕਰਾਪ ਰੈਜਿਡਿਊ ਮੈਨੇਜਮੈਂਟ ਸਕੀਮ ਅਧੀਨ 10 ਕਿਸਾਨਾਂ ਨੂੰ ਨਾਲ ਲੈ ਕੇ ਬਾਬਾ ਗੁਰਦਿੱਤਾ ਕਿਸਾਨ ਸੈਲਫ ਹੈਲਫ ਗਰੁੱਪ ਦੇ ਨਾਮ ਨਾਲ ਕਸਟਮ ਹਾਇਰਿੰਗ ਸੈਂਟਰ ਬਣਾਇਆ। ਇਸ ਗਰੁੱਪ ਦੇ ਮੈਂਬਰਾਂ ਵੱਲੋਂ ਪਰਾਲੀ ਸਾਂਭਣ ਵਾਲੀਆਂ 7 ਮਸ਼ੀਨਾਂ ਦੀ ਖਰੀਦ ਕੀਤੀ ਗਈ ਜਿਨ੍ਹਾਂ ਦਾ ਕੁੱਲ ਖਰਚਾ 10,00,000/ ਰੁਪਏ ਸੀ ਜਿਸ ਵਿਚੋਂ 2,00,000 ਰੁਪਏ ਬਾਬਾ ਗੁਰਦਿੱਤਾ ਕਿਸਾਨ ਸੈਲਫ ਹੈਲਫ ਗਰੁੱਪ ਨੇ ਅਤੇ 8,00,000/ ਰੁਪਏ ਸਰਕਾਰ ਤੋਂ ਸਬਸਿਡੀ ਲੈ ਕੇ ਮਸ਼ੀਨਰੀ ਦੀ ਖਰੀਦ ਪ੍ਰਕੀਰੀਆਂ ਮੁਕੰਮਲ ਕੀਤੀ ਗਈ।
ਇਸ ਸੈਲਫ ਹੈਲਪ ਗਰੁੱਪ ਵਲੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਜਿਹੜੇ ਸੰਦ ਖਰੀਦੇ ਗਏ ਉਹਨਾਂ ਵਿੱਚ, ਰੋਟਾਵੇਟਰ, ਮਲਚਰ,ਹੈਪੀਸੀਡਰ ਜੀਰੋ ਟਿੱਲ ਡਰਿੱਲ,ਸਰੱਬਕਟਰ,ਰਿਵਰਸੀਬਲ ਐਮ.ਬੀ.ਪਲਾਉ ਅਤੇ ਚੋਪਰ ਆਦਿ ਸੰਦ ਮੁੱਖ ਤੋਰ ਤੇ ਇਹਨਾਂ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਲੋੜੀਦੇ ਸਨ। ਕਰਨ ਭਾਰਦਵਾਜ ਅਤੇ ਉਸਦੇ ਸਹਿਯੋਗੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਬਸਿਡੀ ਉਤੇ ਮੁਹੱਈਆਂ ਕਰਵਾਏ ਗਏ ਖੇਤੀ ਸੰਦਾ ਨੇ ਖੇਤੀਬਾੜੀ ਨੂੰ ਅਧੁਨਿਕ ਢੰਗ ਨਾਲ ਕਰਨ ਦੇ ਰਾਹ ਬਹੁਤ ਹੀ ਪੱਧਰੇ ਕਰ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਸੈਲਫ ਹੈਲਫ ਗਰੁੱਪ ਦਾ ਉਦੇਸ਼ ਇਨ੍ਹਾਂ ਮਸ਼ੀਨਾਂ ਨਾਲ ਆਪਣੇ ਖੇਤਾ ਵਿੱਚ ਪਰਾਲੀ ਦੀ ਸਾਂਭ-ਸੰਭਾਲ ਕਰਨਾ ਹੈ ਇਹ ਗਰੁੱਪ ਲੋੜਵੰਦ ਕਿਸਾਨਾਂ ਨੂੰ ਇਹ ਸੰਦ ਵਾਜਬ ਮੁੱਲ ਤੇ ਕਿਰਾਏ ਤੇ ਦਿੰਦਾ ਹੈ। ਉਹਨਾਂ ਦੱਸਿਆ ਕਿ ਸਾਲ 2018 ਤੋਂ ਲੈ ਕੇ ਹੁਣ ਤੱਕ ਇਸ ਗਰੁੱਪ ਦੇ ਮੈਂਬਰਾਂ ਵੱਲੋਂ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਗਈ ਸਗੋਂ ਵੱਖ ਵੱਖ ਤਕਨੀਕਾ ਅਪਣਾ ਕੇ ਖੇਤਾਂ ਵਿੱਚ ਹੀ ਮਿਲਿਆ ਗਿਆ ਹੈ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ।
ਡਾਕਟਰ ਅਵਤਾਰ ਸਿੰਘ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਵਲੋਂ ਪਹਿਲਾਂ ਮਾਹਿਰਾਂ ਨਾਲ ਤਾਲਮੇਲ ਕਰਕੇ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਂਦੇ ਸਨ ਪ੍ਰੰਤੂ ਹੁਣ ਕਰੋਨਾ ਕਾਲ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਢੰਗ ਤਰੀਕੇ ਬਦਲ ਗਏ ਹਨ। ਮਿੱਤਰ ਕਿਸਾਨ ਮੋਜੂਦਾ ਦੋਰ ਵਿੰਚ ਇਸ ਜਾਗਰੂਕਤਾ ਮੁਹਿੰਮ ਦੀ ਮਜਬੂਤ ਕੜੀ ਬਣੇ ਹਨਉਹਨਾਂ ਕਿਹਾ ਕਿ ਸਾਡੇ ਬਲਾਕ ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀਬਾੜੀ ਅਫਸਰ ਆਪਣੇ ਸਟਾਫ ਤੇ ਸਹਿਯੋਗੀਆਂ ਨਾਲ ਮਿਲ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਕਿ ਪਰਾਲੀ ਨੂੰ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਦੀ ਹੈ ਮਿੱਤਰ ਕੀੜੇ ਮਰ ਜਾਂਦੇ ਹਨ ਪਾਣੀ ਅਤੇ ਕੀਟ ਨਾਸ਼ਕ ਦੀ ਵੱਧ ਵਰਤੋਂ ਕਰਨੀ ਪੈਦੀ ਹੈ।
ਵਾਤਾਵਰਣ ਵਿੱਚ ਧੂੰਆ ਧੂੰਆ ਹੋ ਜਾਦਾ ਹੈ ਜੋ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣਦਾ ਹੈ।ਬਜੁਰਗਾਂ ਅਤੇ ਬੱਚਿਆ ਨੂੰ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਆਉਦੀ ਹੈ ਜਿਸ ਨਾਲ ਕਰੋਨਾ ਦੇ ਸੰਕਰਮਣ ਦਾ ਖਤਰਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਬਿਨ੍ਹਾਂ ਐਸ ਐਮ ਐਸ ਕੰਬਾਇਨ ਨਾਲ ਝੌਨੇ ਦੀ ਕਟਾਈ ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਪੰਜਾਬ ਸਰਕਾਰ ਵਲੋਂ ਖੇਤਾਂ ਵਿੱਚ ਰਹਿੰਦ ਖੂੰਹਦ ਨਾ ਸਾੜਨ ਬਾਰੇ ਵਿਸੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਹੈ। ਉਹਨਾਂ ਕਿਸਾਨਾਂ ਤੋਂ ਇਸਲਈ ਸਹਿਯੋਗ ਦੀ ਮੰਗ ਕੀਤੀ।