ਹਰੀਸ਼ ਕਾਲੜਾ
ਰੂਪਨਗਰ 01 ਅਕਤੂਬਰ 2020 - ਸਕੂਲ ਸਿੱਖਿਆ ਵਿਭਾਗ ਵਲੋਂ ਵੱਖ ਵੱਖ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਜ਼ਿਲ੍ਹਾ ਰੂਪਨਗਰ ਦੇ ਅਧਿਕਾਰੀਆਂ , ਸਕੂਲ ਮੁਖੀਆਂ , ਅਧਿਆਪਕਾਂ ਅਤੇ ਨਾਨ ਟੀਚਿੰਗ ਮੁਲਾਜ਼ਮ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਹੇਠ ਹੋਏ ਵਰਚੁਅਲ ਸਨਮਾਨ ਸਮਾਰੋਹ ਰਾਹੀਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਸਨਮਾਨ ਭਰੀ ਵਿਦਾਇਗੀ ਦਿੱਤੀ ਗਈ। ਜਦੋਂ ਕਿ ਵਿਭਾਗ ਦੇ ਮੁੱਖ ਦਫਤਰ ਵਲੋਂ ਭੇਜੇ ਗਏ ਸਨਮਾਨ ਪੱਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਵਲੋਂ ਵੰਡੇ ਗਏ ਉਨ੍ਹਾਂ ਦੱਸਿਆ ਕਿ ਸਲੇਮਪੁਰ ਦੇ ਪ੍ਰਿੰਸੀਪਲ ਤੀਰਥ ਸਿੰਘ ਭਟੋਆ , ਪ੍ਰਿੰਸੀਪਲ ਅਵਤਾਰ ਸਿੰਘ ਬੇਲਾ ,ਲੈਕਚਰਾਰ ਰਜਿੰਦਰ ਕੌਰ , ਲੈਕਚਰਾਰ ਕਮਲਜੀਤ ਕੌਰ , ਸੀ. ਐਚ. ਟੀ. ਮੀਆਂਪੁਰ , ਨਿਰਮਲ ਸਿੰਘ , ਜਗਦੀਸ਼ ਕੁਮਾਰ , ਬਲਵੰਤ ਸਿੰਘ , ਰਣਜੀਤ ਸਿੰਘ ਨੂੰ ਸਨਮਾਨ ਪੱਤਰ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ ।ਖੋਸਲਾ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ , ਚਰਨਜੀਤ ਸਿੰਘ ਸੋਢੀ ਤੇ ਰੰਜਨਾ ਕਟਿਆਲ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਸ਼ਰਨ ਸਿੰਘ , ਐਮ ਆਈ ਐੱਸ ਕੋ ਆਰਡੀਨੇਟਰ ਜਤਿੰਦਰ ਪਾਲ ਸਿੰਘ ਰਹਿਲ , ਗੁਰਬਚਨ ਸਿੰਘ ਆਦਿ ਹਾਜ਼ਰ ਸਨ।