← ਪਿਛੇ ਪਰਤੋ
ਦੀਪਕ ਜੈਨ
- ਕੋਈ ਵੀ ਮਾਫੀਆ ਸ਼ਹਿਰ ਵਿਚ ਨਹੀਂ ਰਹਿਣ ਦਿਆਂਗਾ : ਐਸਐਸਪੀ
ਜਗਰਾਓਂ, 1 ਅਕਤੂਬਰ 2020 - ਲੁਧਿਆਣਾ ਦਿਹਾਤੀ ਦੇ ਨਵੇਂ ਐਸਐਸਪੀ ਚਰਨਜੀਤ ਸਿੰਘ ਸੋਹਲ (ਆਈਪੀਐਸ )ਵਲੋਂ ਅੱਜ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ। ਐਸਐਸਪੀ ਸੋਹਲ ਜਲੰਧਰ ਵਿਖੇ ਜੋਇੰਟ ਕਮਿਸ਼ਨਰ ਦੇ ਅਹੁਦੇ ਤੋਂ ਬਦਲੀ ਹੋਣ ਤੋਂ ਬਾਅਦ ਜਗਰਾਓਂ ਵਿਖੇ ਐਸਐਸਪੀ ਨਿਯੁਕਤ ਕੀਤੇ ਗਏ ਹਨ। ਅੱਜ ਪੁਲਿਸ ਲਾਇਨ ਵਿਖੇ ਐਸਐਸਪੀ ਸੋਹਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਦਿਹਾਤੀ ਦੇ ਸਮੂਹ ਅਫਸਰ ਸਾਹਿਬਾਨ ਵਲੋਂ ਓਹਨਾ ਨੂੰ ਬੁਕੇ ਦੇਕੇ ਵੈਲਕਮ ਕੀਤਾ ਗਿਆ। ਆਪਣਾ ਚਾਰਜ ਸੰਭਾਲਦਿਆਂ ਹੀ ਪ੍ਰੈਸ ਨਾਲ ਰੂਬਰੂ ਹੁੰਦਿਆਂ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਓਨਾ ਵਲੋਂ ਸਮੂਹ ਲੁਧਿਆਣਾ ਦਿਹਾਤੀ ਦੇ ਵਾਸੀਆਂ ਦੀ ਸੇਵਾ ਕੀਤੀ ਜਾਏਗੀ ਅਤੇ ਜੇਕਰ ਕੋਈ ਵੀ ਗਲਤ ਅਨਸਰ ਜਾਂ ਮਾਫੀਆ ਨੇ ਪੈਰ ਪਸਾਰੇ ਤਾਂ ਉਸਦਾ ਖ਼ਾਤਮਾ ਕਰ ਦਿੱਤਾ ਜਾਏਗਾ।
Total Responses : 267