← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ 1 ਅਕਤੂਬਰ ਨਗਰ ਕੋਂਸਲ ਫਾਜਿਲਕਾ ਵੱਲੋਂ ਗਾਂਧੀ ਜੈਯਤੀ 2 ਅਕਤੂਬਰ ਤੋਂ 16 ਅਕਤੂਬਰ ਤੱਕ ਸਵੱਛਤਾ ਪੰਦਰਵਾੜਾ ਪ੍ਰੋਗਰਾਮ ਤਹਿਤ ਮੇਰਾ ਕੂੜਾ ਮੇਰੀ ਜਿੰਮੇਵਾਰੀ (ਪ੍ਰਣ) ਸ਼ਹਿਰ ਵਿੱਚ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ।ਜਿਸ ਵਿੱਚ ਸ਼ਹਿਰ ਨੂੰ ਸਾਫ ਸਫਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਸ਼੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਗਿਆ ਕਿ ਇਸ ਵਿੱਚ 500 ਵਲੰਟੀਅਰ ਬਣਾਏ ਜਾਣਗੇ।ਇਸ ਮੁਹਿੰਮ ਤਹਿਤ ਇੱਕ ਵਿਸ਼ੇਸ਼ ਫਾਰਮ (ਮੇਰਾ ਕੂੜਾ ਮੇਰੀ ਜਿੰਮੇਵਾਰੀ) ਵਿੱਚ ਰੂਲ ਬਣਾਏ ਗਏ ਹਨ। ਇਹ ਵਲੰਟੀਅਰ ਸਾਰੇ ਰੂਲਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ।ਫਾਰਮ ਭਰਨ ਵਾਲੇ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ ਭਰਵਾਇਆ ਜਾਵੇਗਾ ਅਤੇ ਲਏ ਗਏ ਪ੍ਰਣ ਦੀ ਪਾਲਣਾ ਤਹਿਤ ਸ਼ਹਿਰ ਨੂੰ ਗੰਦਾ ਨਹੀ ਕਰਨਗੇ ਅਤੇ ਹੋਰ ਲੋਕਾਂ ਨੂੰ ਵੀ ਗੰਦਗੀ ਫੈਲਾਉਣ ਤੋਂ ਰੋਕਣਗੇ। ਇਹ ਵਲੰਟੀਅਰ ਨਗਰ ਕੋਂਸਲ ਨੂੰ ਸ਼ਹਿਰ ਦੀ ਸਾਫ ਸਫਾਈ ਵਿੱਚ ਸਹਿਯੋਗ ਦੇਣਗੇ।ਸੈਨੀਟੇਸ਼ਨ ਬ੍ਰਾਂਚ ਵੱਲੋ ਛੇਂ ਟੀਮਾਂ ਬਣਾਈਆ ਗਈਆ ਹਨ। ਇਹ ਟੀਮਾਂ ਸ਼ਹਿਰ ਵਿੱਚ ਘਰਾਂ ਤੋ ਦੁਕਾਨਾਂ ਤੋਂ ਅਤੇ ਸਰਕਾਰੀ ਦਫਤਰਾਂ ਤੋਂ ਮੋਕੇ ਤੇ ਹੀ ਫਾਰਮ ਭਰਵਾਉਣਗੀਆਂ।ਇਸ ਤੋਂ ਬਾਅਦ ਇਹਨਾਂ ਫਾਰਮਾਂ ਨੂੰ ਦਫਤਰ ਨਗਰ ਕੋਂਸਲ ਫਾਜਿਲਕਾ ਵਿਖੇ ਜਮਾਂ ਕਰਵਾਈਆ ਜਾਵੇਗਾ। ਇਸ ਪੰਦਰਵਾੜੇ ਤਹਿਤ ਪਲਾਸਟਿਕ ਦੀ ਵਰਤੋ ਘੱਟ ਕਰਨ, ਹੋਮ ਕੰਮਪੋਸਟਿੰਗ,ਵੇਸਟ ਮਟੀਰਿਅਲ ਨੂੰ ਰੀ-ਯੂਜ਼ ਕਰਨ ਰੋਜਾਨਾ ਪੈਦਾ ਹੋਣ ਵਾਲੇ ਕੂੜੇ ਦੀ ਮਾਤਰਾ ਨੂੰ ਘੱਟ ਕਰਨ ਵੱਲ ਵਿਸ਼ੇਸ਼ ਜੋਰ ਦਿੱਤਾ ਜਾਵੇਗਾ।ਇਸ ਮੋਕੇ ਨਗਰ ਕੋਂਸਲ ਫਾਜਿਲਕਾ ਦੇ ਚੀਫ ਸੈਂਨਟਰੀ ਇੰਸਪੈਕਟਰ ਸ: ਹਰਵਿੰਦਰ ਸਿੰਘ ਭੁੱਲਰ ਅਤੇ ਸੈਂਨਟਰੀ ਇੰਸਪੈਕਟਰ ਨਰੇਸ਼ ਕੁਮਾਰ ਖੇੜਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਨੂੰ ਸਫਾਈ ਪੱਖੋ ਹੋਰ ਬੇਹਤਰ ਬਣਾਉਣ ਦੀ ਵਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਨਗਰ ਕੋਂਸਲ ਦੀ ਡੰਪ ਸਾਇਟ ਤੇ ਕੂੜੇ ਦੀ ਰੈਮੀਡੇਸ਼ਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।
Total Responses : 265