ਅਸ਼ੋਕ ਵਰਮਾ
ਚੰਡੀਗੜ੍ਹ, 1 ਅਕਤੂਬਰ 2020 - ਖੇਤੀ ਅਤੇ ਕਿਸਾਨ ਵਿਰੋਧੀ ਤਿੰਨ ਕਾਨੂੰਨਾਂ, ਬਿਜਲੀ ਐਕਟ-2020 ਨੂੰ ਰੱਦ ਕਰਵਾਉਣ ਲਈ ਅੱਜ 1 ਅਕਤੂਬਰ ਤੋਂ ਰੇਲ ਰੋਕੋ ਪ੍ਰੋਗਰਾਮ ਨੂੰ ਪੂਰੇ ਜੋਸਸ਼ਨਾਲ ਲਾਗੂ ਕੀਤਾ ਗਿਆ। ਕਿਸਾਨ ਜਥੇਬੰਦੀਆਂ ਦੀ ਆਗੂਆਂ ਦੀ ਅਗਵਾਈ ਵਿੱਚ 30 ਤੋਂ ਵੀ ਵਧ ਰੇਲ ਨਾਕਿਆਂ ਤੇ ਰੇਲ ਲਾਈਨਾਂ ‘ਤੇ ਕਿਸਾਨਾਂ ਨੇ ਅਣਮਿੱਥੇ ਸਮੇ ਲਈ ਧਰਨੇ ਲਾ ਕੇ ਰੇਲੀ ਆਵਾਜਾਈ ਠੱਪ ਕਰ ਦਿੱਤੀ, ਜਿਸ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਬਾਕੀ ਪੂਰੇ ਭਾਰਤ ਨਾਲੋਂ ਪੂਰੀ ਤਰਾਂ ਕੱਟੇ ਗਏ।ਅੰਮਿ੍ਰਤਸਰ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ ਪੱਕੇ ਧਰਨੇ ਸਮੇਤ ਅੱਧੀ ਦਰਜਨ ਤੋਂ ਵੀ ਵੱਧ ਭਾਰਤੀ ਜੰਤਾ ਪਾਰਟੀ ਆਗੂਆਂ ਦੇ ਘਰਾਂ ਅੱਗੇ ਰੋਸ ਧਰਨੇ ਸ਼ੁਰੂ ਕੀਤੇ ਗਏ। ਇਸੇ ਤਰਾਂ 15 ‘ਤੋਂ ਵੱਧ ਥਾਵਾਂ ਤੇ ਟੋਲ ਪਲਾਜ਼ੇ ਬੰਦ ਕਰਕੇ ਟਰੈਫਿਕ ਨੂੰ ਬਿਨਾਂ ਫੀਸ ਤੋਂ ਲੰਘਾਇਆ ਗਿਆ ਜਦੋਂਕਿ ਦਰਜਨ ਤੋਂ ਵੱਧ ਰਿਲਾਇੰਸ ਦੇ ਪੰਪ ਤੇ ਮਾਲ ਆਦਿ ਬੰਦ ਕਰ ਦਿੱਤੇ ਗਏ ਹਨ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਅਤੇ ਡਾਕਟਰ ਸਤਨਾਮ ਸਿੰਘ ਅਜਨਾਲਾ, ਪ੍ਰਧਾਨ, ਜਮਹੂਰੀ ਕਿਸਾਨ ਸਭਾ ਪੰਜਾਬ, ਬੂਟਾ ਸਿੰਘ ਬੁਰਜਗਿੱਲ ਪ੍ਰਧਾਨ ਅਤੇ ਜਗਮੋਹਨ ਸਿੰਘ ਪਟਿਆਲਾ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਡਾ: ਦਰਸ਼ਨ ਪਾਲ ਪ੍ਰਧਾਨ ਅਤੇ ਹਰਭਜਨ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ; ਬਲਦੇਵ ਸਿੰਘ ਨਿਹਾਲਗੜ ਜਨਰਲ ਸਕੱਤਰ ਅਤੇ ਭੁਪਿੰਦਰ ਸਿੰਘ ਸਾਂਬਰ ਪ੍ਰਧਾਨ, ਕੁੱਲ ਹਿੰਦ ਕਿਸਾਨ ਸਭਾ, ਨਿਰਭੈ ਸਿੰਘ ਢੁੱਡੀਕੇ, ਪ੍ਰਧਾਨ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ; ਰੁਲਦੂ ਸਿੰਘ ਮਾਨਸਾ, ਪ੍ਰਧਾਨ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਪੰਜਾਬ ਕਿਸਾਨ ਯੂਨੀਅਨ , ਬਲਬੀਰ ਸਿੰਘ ਰਾਜੇਵਾਲ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਅਜਮੇਰ ਸਿੰਘ ਲੱਖੋਵਾਲ, ਪ੍ਰਧਾਨ ਅਤੇ ਹਰਿੰਦਰ ਸਿੰਘ ਲੱਖੋਵਾਲ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ); ਜਗਜੀਤ ਸਿੰਘ ਡੱਲੇਵਾਲ, ਪ੍ਰਧਾਨ ਅਤੇ ਕਾਕਾ ਸਿੰਘ ਕੋਟੜਾ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਹਰਮੀਤ ਸਿੰਘ ਕਾਦੀਆਂ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਸਤਨਾਮ ਸਿੰਘ ਸਾਹਨੀ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਧਰਮਪਾਲ ਸੀਲ, ਸ਼ਾਮਲ ਹਨ।
ਇਸੇ ਤਰ੍ਹਾਂ ਹੀ ਇੰਦਰਜੀਤ ਸਿੰਘ ਕੋਟ ਬੁੱਢਾ ਪ੍ਰਧਾਨ ਅਤੇ ਹਰਜੀਤ ਸਿੰਘ ਰਵੀ, ਕਿਸਾਨ ਸੰਘਰਸ਼ ਕਮੇਟੀ, ਪੰਜਾਬ, ਹਰਜਿੰਦਰ ਸਿੰਘ ਟਾਂਡਾ, ਸੂਬਾ ਪ੍ਰਧਾਨ ਅਤੇ ਨਿਰਵੈਲ ਸਿੰਘ ਡਾਲੇਕੇ ਜਨਰਲ ਸਕੱਤਰ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ.. ਬੋਘ ਸਿੰਘ ਮਾਨਸਾ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਬਲਵਿੰਦਰ ਸਿੰਘ ਔਲਖ, ਮਾਝਾ ਕਿਸਾਨ ਕਮੇਟੀ, ਸਤਨਾਮ ਸਿੰਘ ਬਹਿਰੂ ਪ੍ਰਧਾਨ, ਇੰਡੀਅਨ ਫਾਰਮਰਜ ਐਸੋਸੀਏਸਨ ਭਾਰਤ,ਗੁਰਬਖਸ ਸਿੰਘ ਬਰਨਾਲਾ, ਜੈ ਕਿਸਾਨ ਅੰਦੋਲਨ ਪੰਜਾਬ. ਸਤਨਾਮ ਸਿੰਘ ਪੰਨੂੰ, ਪ੍ਰਧਾਨ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕੰਵਲਪ੍ਰੀਤ ਸਿੰਘ ਪੰਨੂ, ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ ਅਤੇ ਸੁਖਦੇਵ ਸਿੰਘ ਕੋਕਰੀ, ਜਨਰਲ ਸਕੱਤਰ, , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ. ਸੁਰਜੀਤ ਸਿੰਘ ਫੂਲ, ਪ੍ਰਧਾਨ ਅਤੇ ਬਲਦੇਵ ਸਿੰਘ ਜੀਰਾ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਬੂਟਾ ਸਿੰਘ ਸ਼ਾਦੀਪੁਰ, ਪ੍ਰਧਾਨ, ਭਾਰਤੀ ਕਿਸਾਨ ਮੰਚ; ਬਲਦੇਵ ਸਿੰਘ ਸਿਰਸਾ, ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ; ਜੰਗਬੀਰ ਸਿੰਘ ਟਾਂਡਾ, ਦੋਆਬਾ ਕਿਸਾਨ ਕਮੇਟੀ, ਮੁਕੇਸ਼ ਚੰਦਰ, ਦੋਆਬਾ ਕਿਸਾਨ ਕਮੇਟੀ; ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਬਲਵੰਤ ਸਿੰਘ ਬਰਾਮਕੇ ਅਤੇ ਕਿਰਪਾ ਸਿੰਘ ਨੱਥੂਵਾਲਾ, ਪ੍ਰਧਾਨ ਕਿਸਾਨ ਬਚਾਓ ਮੋਰਚਾ, ਆਦਿ ਨੇ ਵੀ ਇਕੱਠਾਂ ’ਚ ਵਿਚਾਰ ਰੱਖੇ
ਆਗੂਆਂ ਨੇ ਐਲਾਨ ਕੀਤਾ ਕਿ ਇਹ ਰੇਲ ਰੋਕੋ ਅੰਦੋਲਨ, ਬੀਜੇਪੀ ਦੇ ਆਗੂਆਂ, ਅਡਾਨੀਆ , ਅੰਬਾਨੀਆਂ ਦੇ ਕਾਰੋਬਾਰਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਜਾਂ ਪੰਜਾਬ ਸਰਕਾਰ ਐਸੰਬਲੀ ਦਾ ਵਿਸੇਸ਼ ਇਜਲਾਸ ਬੁਲਾ ਕੇ ਕਾਨੂੰਨਾਂ ਦੇ ਖ਼ਿਲਾਫ਼ ਮਤਾ ਪਾਸ ਨਹੀਂ ਕਰਦੀ।