- ਚਾਹਲ ਇੱਕ ਅਫ਼ਸਰ ਨਾ ਹੋ ਕੇ ਇੱਕ ਸੰਸਥਾ ਵਾਂਗੂੰ ਵਿਚਰਦੇ ਰਹੇ
ਗੁਰਨਾਮ ਸਿੱਧੂ
ਫਿਰੋਜ਼ਪੁਰ 1 ਅਕਤੂਬਰ 2020 - ਯੁਵਕ ਸੇਵਾਵਾਂ ਵਿਭਾਗ, ਪੰਜਾਬ ਵਿੱਚ 26 ਸਾਲ ਚਾਰ ਮਹੀਨੇ ਬਤੌਰ ਸਹਾਇਕ ਡਾਇਰੈਕਟਰ ਸੇਵਾਵਾਂ ਦੇਣ ਤੋਂ ਬਾਅਦ ਸ. ਜਗਜੀਤ ਸਿੰਘ ਚਾਹਲ ਆਪਣੀਆਂ ਸੇਵਾਵਾਂ ਤੋਂ ਮੁਕਤ ਹੋਏ। ਸ. ਚੰਦ ਸਿੰਘ ਚਾਹਲ ਦੇ ਘਰ ਜਨਮੇ ਜਗਜੀਤ ਸਿੰਘ ਚਾਹਲ ਨੇ ਆਪਣੀ ਮੁੱਢਲੀ ਸਿੱਖਿਆ ਮਾਨਸਾ ਤੋਂ ਪ੍ਰਾਪਤ ਕੀਤੀ ਅਤੇ ਉਚੇਰੀ ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ,ਪਟਿਆਲਾ ਤੋਂ ਡਬਲ ਐਮ.ਏ. ਕੀਤੀ।ਸ. ਜਗਜੀਤ ਸਿੰਘ ਚਾਹਲ ਦਾ ਵਿਆਹ ਸ੍ਰੀਮਤੀ ਪਰਮਿੰਦਰ ਕੌਰ ਨਾਲ ਹੋਇਆ ਜ਼ੋ ਕੇ ਪੇਸੇ਼ ਤੋਂ ਮੁੱਖ ਅਧਿਆਪਕ ਹਨ।ਘਰ ਵਿੱਚ ਪ੍ਰਮਾਤਮਾ ਨੇ ਇਕ ਬੇਟੀ ਜ਼ਸਕੀਰਤ ਕੌਰ ਅਤੇ ਬੇਟੇ ਹਰਕੀਰਤ ਸਿੰਘ ਦੀ ਦਾਤ ਬਖਸ਼ੀ।
ਜਗਜੀਤ ਸਿੰਘ ਚਾਹਲ ਨੇ ਬਤੌਰ ਸਹਾਇਕ ਡਾਇਰੈਕਟਰ 1994 ਵਿੱਚ ਜਿਲ੍ਹਾ ਫਿਰੋਜ਼ਪੁਰ ਤੋਂ ਹੀ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਸੀ।ਉਨ੍ਹਾਂ ਨੂੰ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ੌਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰੌ ਸਾਲ 1988-89, 1991-92 ਵਿੱਚ ਭਾਰਤ ਸਰਕਾਰ ਵੱਲੋਂ ੌਨੈਸ਼ਨਲ ਯੂਥ ਐਵਾਰਡੌ ਦੇ ਕੇ ਸਨਮਾਨਿਤ ਕੀਤਾ ਗਿਆ, ਐੱਨ. ਐੱਸ. ਐੱਸ. ਵਿੱਚ ਕੀਤੀਆਂ ਉਪਲੱਬਧੀਆਂ ਲਈ ੌਮਨਿਸਟਰ ਆਫ ਯੂਥ ਸਰਵਿਸਜ਼ ਐਵਾਰਡੌ ਸਾਲ 1987-88 ਨਾਲ ਨਿਵਾਜਿਆ ਗਿਆ।ਇਸ ਤੋਂ ਇਲਾਵਾ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਬਾਬਾ ਫਰੀਦ ਮੇਲੇ ਦੌਰਾਨ ਬਾਬਾ ਸ਼ੇਖ ਫਰੀਦ ਐਵਾਰਡੌ ਨਾਲ ਵੀ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਵੱਲੋਂ ਬਤੌਰ ਸਹਾਇਕ ਡਾਇਰੈਕਟਰ 17 ਜਨਵਰੀ, 2003 ਨੂੰ ਖੂਨਦਾਨ ਦਾ ਮੈਗਾ ਕੈਂਪ ਕਰਕੇ 1732 ਡੋਨੇਸ਼ਨਜ਼ ਕਰਵਾਈਆਂ ਗਈਆਂ ਜੋ ਕਿ ਇੱਕ ਰਿਕਾਰਡ ਹੈ।ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਰੋਜ਼ਪੁਰ ਵਿਖੇ 550 ਖੂਨਦਾਨੀਆਂ ਤੋਂ ਖੂਨਦਾਨ ਕਰਵਾ ਕੇ ਇੱਕ ਮਿਸਾਲ ਪੇਸ਼ ਕੀਤੀ । ਉਨ੍ਹਾਂ ਵੱਲੋਂ ਖੁਦ ਵੀ ਨਿੱਜੀ ਤੌਰ ਤੇ 69 ਵਾਰ ਖੂਨਦਾਨ ਕੀਤਾ ਜਾ ਚੁੱਕਾ ਹੈ।ਉਨ੍ਹਾਂ ਨੇ ਵਿਭਾਗ ਵਿੱਚ ਸਰਵਿਸ ਦੌਰਾਨ ਪੂਰੀ ਸੁਹਿਰਦਤਾ ਅਤੇ ਸਮਰਪਣ ਨਾਲ ਕੰਮ ਕੀਤਾ।ਉਨ੍ਹਾਂ ਪੂਰੀ ਲਗਨ ਨਾਲ ਵਿਭਾਗ ਵਿੱਚ ਰਹਿਦਿਆਂ ਆਪਣੇ ਮਿਲਾਪੜੇ ਸੁਭਾਅ ਕਰਕੇ ਨੌਜਵਾਨਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ।ਸਮੁੱਚੀਆਂ ਯੂਥ ਕਲੱਬਾਂ, ਕੌਮੀ ਸੇਵਾ ਯੋਜਨਾ ਯੂਨਿਟਾਂ ਅਤੇ ਰੈੱਡ ਰੀਬਨ ਕਲੱਬਾਂ ਤੋਂ ਇਲਾਵਾ ਸਮੂਹ ਦਫਤਰੀ ਸਟਾਫ ਵੱਲੋਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਜਾਂਦੀ ਹੈ।