← ਪਿਛੇ ਪਰਤੋ
ਅੰਮ੍ਰਿਤਸਰ, 1 ਅਕਤੂਬਰ 2020: ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵੱਲੋਂ ਡਾਕਟਰੀ ਸਿੱਖਿਆ ਮੰਤਰੀ ਓ ਪੀ ਸੋਨੀ ਦੀ ਅਗਵਾਈ ਹੇਠ ਹਸਪਤਾਲ ਵਿਚ ਲੱਗਾ ਮੈਡੀਕਲ ਆਕਸੀਜਨ ਯੂਨਿਟ ਮੁੜ ਸ਼ੁਰੂ ਕੀਤਾ ਗਿਆ। ਇਹ ਯੂਨਿਟ ਕਰੀਬ 8 ਸਾਲਾਂ ਤੋਂ ਬੰਦ ਪਿਆ ਸੀ, ਨੂੰ ਮੁੜ ਚਾਲੂ ਕਰਕੇ ਇਸ ਰਾਹੀਂ ਮਰੀਜਾਂ ਨੂੰ ਆਕਸੀਜਨ ਦੇਣ ਦਾ ਪ੍ਰਾਜੈਕਟ ਮੁੜ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਕੋਰੋਨਾ ਸਬੰਧੀ ਸਰਕਾਰ ਵੱਲੋਂ ਲਗਾਏ ਗਏ ਨੋਡਲ ਅਧਿਕਾਰੀ ਡਾ. ਹਿਮਾਸ਼ੂੰ ਅਗਰਵਾਲ ਵੱਲੋਂ ਕੀਤੀਆਂ ਕੋਸ਼ਿਸ਼ਾਂ ਨਾਲ ਇਹ ਸੰਭਵ ਹੋ ਸਕਿਆ ਹੈ। ਉਨਾਂ ਦੱਸਿਆ ਕਿ ਇਹ ਪਲਾਂਟ ਬੰਦ ਹੋਣ ਨਾਲ ਸਾਨੂੰ ਮੈਡੀਕਲ ਆਕਸੀਜਨ ਲਈ ਸਿਲੰਡਰਾਂ ਉਤੇ ਨਿਰਭਰ ਹੋਣਾ ਪੈਂਦਾ ਸੀ, ਪਰ ਇਹ ਪਲਾਂਟ ਚਾਲੂ ਹੋਣ ਨਾਲ ਸਾਡੀ ਪਹਿਲੀ ਤਰਜੀਹ ਇਹ ਹੋਵੇਗੀ ਅਤੇ ਸਿਲੰਡਰ ਦੀ ਵਰਤੋਂ ਇਸ ਤੋਂ ਬਾਅਦ ਕੀਤੀ ਜਾਵੇਗੀ।
Total Responses : 863