ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੋਰੀਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਦੋ ਅਣਪਛਾਤੇ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਮਾਰੀਆਂ ਛੇ ਤੋਂ ਵੱਧ ਗੋਲੀਆਂ
ਪੁਲਿਸ ਵੱਲੋਂ ਵਾਪਸ ਲੈ ਲਏ ਗਏ ਸਨ ਸੁਰੱਖਿਆ ਗੰਨਮੈਂਨ
ਜਗਮੀਤ ਸਿੰਘ, ਭਿੱਖੀਵਿੰਡ
ਅੱਤਵਾਦ ਦੀਆਂ ਕਾਲੇ ਦੌਰ ਦੌਰਾਨ ਅੱਤਵਾਦੀਆਂ
ਨਾਲ ਲੋਹਾ ਲੈਣ ਕਰਕੇ ਭਾਰਤ ਸਰਕਾਰ ਵੱਲੋਂ ਸ਼ੋਰੀਆ ਚੱਕਰ ਨਾਲ ਸਨਮਾਨਿਤ ਕੀਤੇ ਗਏ
ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਅੱਜ ਸਵੇਰੇ 7 ਵਜੇ ਦੇ ਦਰਮਿਆਨ ਦੋ ਅਣਪਛਾਤੇ
ਨੌਜਵਾਨਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਕਾਮਰੇਡ ਬਲਵਿੰਦਰ ਸਿੰਘ ‘ਤੇ ਪਹਿਲਾਂ ਵੀ 40 ਦੇ ਕਰੀਬ ਹਮਲੇ ਹੋ
ਚੁੁੱਕੇ ਹਨ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕਈ ਵਾਰ ਸੁਰੱਖਿਆ ਦੇ ਕੇ
ਵਾਪਸ ਲੈ ਲਈ ਗਈ, ਮੌਜੂਦਾ ਸਮੇਂ ਵੀ ਉਹਨਾਂ ਨੂੰ ਦਿੱਤੇ ਗਏ ਗੰਨਮੈਂਨ ਵਾਪਸ ਲੈ ਲਏ ਗਏ
ਸਨ।
ਘਟਨਾ ਦੀ ਜਾਣਕਾਰੀ ਮਿਲਦਿਆਂ ਐਸ.ਐਸ.ਪੀ ਤਰਨ ਤਾਰਨ ਧਰੁਮਨ ਐਚ ਨਿੰਬਲੇ, ਐਸ.ਪੀ
ਜਗਜੀਤ ਸਿੰਘ ਵਾਲੀਆ, ਡੀ.ਐਸ.ਪੀ ਰਾਜਜੀਤ ਸਿੰਘ ਸਮੇਤ ਉੱਚ ਪੁਲਿਸ ਅਧਿਕਾਰੀ ਸਮੇਤ
ਨੇੜੇ ਦੇ ਪੁਲਿਸ ਪਾਰਟੀਆਂ ਮੌਕੇ ‘ਤੇ ਪਹੰੁਚੀਆਂ। ਪੁਲਿਸ ਪਾਰਟੀ ਵੱਲੋਂ ਜਾਂਚ ਸ਼ੁਰੂ
ਕਰਦਿਆਂ ਘਰ ਵਿਚ ਲੱਗੇ ਅਤੇ ਨੇੜੇ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈਕ ਕੀਤਾ ਜਾ
ਰਿਹਾ, ਉਥੇ ਫਿੰਗਰ ਪਿ੍ਰੰਟ ਮਾਹਿਰ ਟੀਮ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ
ਹੈ ਕਿ ਮੌਕੇ ‘ਤੇ ਪਹੰੁਚੇਂ ਐਸ.ਐਸ.ਪੀ ਧਰੁਮਨ ਐਚ.ਨਿੰਬਲੇ ਦੇ ਸਾਹਮਣੇ ਸ਼ੋਰੀਆ ਚੱਕਰ
ਵਿਜੇਤਾ ਭਰਾ ਰਣਜੀਤ ਸਿੰਘ, ਕਾਮਰੇਡ ਦਲਜੀਤ ਸਿੰਘ ਸਾਬਕਾ ਸਰਪੰਚ ਹਰਜਿੰਦਰ ਸਿੰਘ,
ਕਾਮਰੇਡ ਚਮਨ ਲਾਲ ਨੇ ਰੋਸ ਜਾਹਰ ਕਰਦਿਆਂ ਪੁਲਿਸ ਖਿਲਾਫ ਨਾਅਰੇਬਾਜੀ ਕਰਦਿਆਂ ਦੋਸ਼
ਲਗਾਇਆ ਕਿ ਸ਼ਿਫਾਰਸ਼ੀ ਲੋਕਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਹੈ, ਜਦੋਂ ਕਿ
ਪਰਿਵਾਰ ਦੇ ਚਾਰ ਸ਼ੋਰੀਆ ਚੱਕਰ ਵਿਜੇਤਾ ਮੈਂਬਰਾਂ ਕਾਮਰੇਡ ਬਲਵਿੰਦਰ ਸਿੰਘ, ਪਤਨੀ
ਜਗਦੀਸ਼ ਕੌਰ, ਭਰਾ ਰਣਜੀਤ ਸਿੰਘ ਤੇ ਭਰਜਾਈ ਦੀ ਸੁਰੱਖਿਆ ਵਾਪਸ ਲੈਣ ਕਾਰਨ ਹੀ ਅਜਿਹੀ
ਘਟਨਾ ਵਾਪਰੀ ਹੈ। ਖਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰ ਇਸ ਗੱਲ ‘ਤੇ ਅੜੇ ਸਨ ਜਿਹਨਾਂ
ਚਿਰ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਮ੍ਰਿਤਕ ਦਾ
ਪੋਸਟ ਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ।
40 ਦੇ ਕਰੀਬ ਹੋ ਚੁੱਕੇ ਨੇ ਜਾਨੀ ਹਮਲੇ, 1993 ‘ਚ ਚਾਰ ਜੀਆਂ ਨੂੰ ਮਿਲਿਆ ਸ਼ੋਰੀਆ ਚੱਕਰ ਐਵਾਰਡ
ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਅੱਤਵਾਦੀਆਂ ਨਾਲ ਹਮੇਸ਼ਾਂ ਹੀ ਟੱਕਰ ਚੱਲਦੀ ਰਹੀ,
ਜਿਸ ਕਰਕੇ ਉਹਨਾਂ ਉਪਰ ਹੁਣ ਤੱਕ 40 ਦੇ ਕਰੀਬ ਜਾਨੀ ਹਮਲੇ ਹੋਏ, ਪਰ ਕਿਸਮਤ ਚੰਗੀ ਹੋਣ
ਕਾਰਨ ਬਲਵਿੰਦਰ ਸਿੰਘ ਤੇ ਉਸਦਾ ਪਰਿਵਾਰ ਬੱਚ ਜਾਂਦੇ ਰਹੇ। ਪਰਿਵਾਰ ਦੀ ਬਹਾਦਰੀ ਕਾਰਨ
ਸੰਨ 1993 ਦੌਰਾਨ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਵੱਲੋਂ ਕਾਮਰੇਡ ਬਲਵਿੰਦਰ ਸਿੰਘ, ਪਤਨੀ
ਜਗਦੀਸ਼ ਕੌਰ, ਭਰਾ ਰਣਜੀਤ ਸਿੰਘ, ਭਰਜਾਈ ਨੂੰ ਸ਼ੋਰੀਆ ਚੱਕਰ ਦੇ ਕੇ ਸਨਮਾਨਿਤ ਕੀਤਾ
ਗਿਆ। ਪੁਲਿਸ ਵੱਲੋਂ ਕਈ ਵਾਰ ਬਲਵਿੰਦਰ ਸਿੰਘ ਨੂੰ ਸੁਰੱਖਿਅਕ ਗੰਨਮੈਂਨ ਦੇ ਕੇ ਵਾਪਸ
ਲੈ ਲਏ ਗਏ। ਕੁਝ ਸਮੇਂ ਪਹਿਲਾਂ ਉਹਨਾਂ ਨਾਲ ਤੈਨਾਤ ਇਕੋ-ਇਕ ਸੁਰੱਖਿਅਕ ਗੰਨਮੈਂਨ ਨੂੰ
ਵੀ ਵਾਪਸ ਲੈ ਲਿਆ ਗਿਆ। ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਸ਼ੋਰੀਆ ਚੱਕਰ ਵਿਜੇਤਾ
ਜਗਦੀਸ਼ ਕੌਰ ਨੇ ਇਸ ਘਟਨਾ ਨੂੰ ਅੱਤਵਾਦ ਘਟਨਾ ਦੱਸਦਿਆਂ ਕਿਹਾ ਕਿ ਜੇਕਰ ਪੁਲਿਸ ਉਹਨਾਂ
ਦੀ ਸੁਰੱਖਿਆ ਵਾਪਸ ਨਾ ਲੈਂਦੀ ਤਾਂ ਕਾਮਰੇਡ ਬਲਵਿੰਦਰ ਸਿੰਘ ਨੂੰ ਕੋਈ ਖਤਰਾ ਨਹੀਂ ਸੀ।
ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖਤਰਾ ਦੱਸਦਿਆਂ ਤੁਰੰਤ ਸੁਰੱਖਿਆ
ਪ੍ਰਦਾਨ ਕਰਨ ਦੀ ਮੰਗ ਕੀਤੀ।
ਫੋਟੋ ਕੈਪਸ਼ਨ : ਕਾਮਰੇਡ ਬਲਵਿੰਦਰ ਸਿੰਘ ਦੀ ਲਾਸ਼। ਮੌਕੇ ‘ਤੇ ਜਾਇਜ਼ਾ ਲੈਣ ਪਹੰੁਚੇਂ
ਐਸਐਸਪੀ ਧਰੁਮਨ ਐਚ ਨਿੰਬਲੇ। ਐਸਐਸਪੀ ਅੱਗੇ ਰੋਸ ਜਾਹਰ ਦਿੱਤੇ ਭਰਾ ਰਣਜੀਤ ਸਿੰਘ
ਪਰਿਵਾਰਕ ਮੈਂਬਰ। ਵਿਰਲਾਪ ਕਰਦੇ ਪਰਿਵਾਰਕ ਮੈਂਬਰ। ਬਲਵਿੰਦਰ ਸਿੰਘ ਫਾਈਲ ਫੋਟੋ। ਸੰਨ
1993 ਦੌਰਾਨ ਕਾਮਰੇਡ ਬਲਵਿੰਦਰ ਸਿੰਘ ਨੂੰ ਸ਼ੋਰੀਆ ਚੱਕਰ ਨਾਲ ਸਨਮਾਨਿਤ ਕਰਦੇ
ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ।