ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 16 ਅਕਤੂਬਰ 2020 - ਬੇਸ਼ੱਕ ਸਾਡੇ ਦੇਸ਼ ਵਿੱਚ ਪੰਜਾਬੀ ਨੂੰ ਨਕਾਰਿਆ ਜਾ ਰਿਹਾ ਪਰ ਪ੍ਰਦੇਸਾਂ ਵਿੱਚ ਪੰਜਾਬੀ ਨੂੰ ਆਦਰ ਮਿਲ ਰਿਹਾ ਹੈ। ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਬਹੁਤ ਸਾਰੀਆਂ ਥਾਂਵਾਂ ਤੇ ਜਲਦੀ ਵੋਟਿੰਗ ਹੋ ਰਹੀ ਹੈ ਜਾਂ ਡਾਕ ਰਾਹੀਂ ਬੈਲਟ ਪੇਪਰ ਘਰੋ-ਘਰੀਂ ਪਹੁੰਚਾਏ ਜਾ ਰਹੇ। ਬਹੁਤ ਸਾਰੇ ਵੋਟਿੰਗ ਸਟੇਸ਼ਨਾਂ ਤੇ ਡਰਾਪ ਆਫ ਬਾਕਸ ਲੱਗੇ ਹੋਏ ਨੇ, ਜਿਹੜੇ ਇਲਾਕਿਆਂ ਵਿੱਚ ਪੰਜਾਬੀਆਂ ਦੀ ਭਾਰੀ ਵੱਸੋਂ ਹੈ ਉੱਥੇ ਅੰਗਰੇਜ਼ੀ ਤੋਂ ਬਿਨਾਂ ਜਿੱਥੇ ਹੋਰ ਭਾਸ਼ਾਵਾਂ ਵਿੱਚ ਵੋਟਿੰਗ ਪ੍ਰਕਿਰਿਆ ਲਿਖੀ ਗਈ ਹੈ, ਉੱਥੇ ਪੰਜਾਬੀ ਭਾਸ਼ਾ ਵਿੱਚ ਵੀ ਬਰਾਬਰ ਜਾਣਕਾਰੀ ਲਿਖੀ ਗਈ ਹੈ। ਇਸਤੋਂ ਪਹਿਲਾ ਕੈਲੇਫੋਰਰਨੀਆਂ ਦੀਆਂ ਡੀ.ਐਮ.ਵੀ. ਦਫ਼ਤਰਾਂ ਵਿੱਚ ਪੰਜਾਬੀ ਵਿੱਚ ਡ੍ਰਾਈਵਿੰਗ ਦਾ ਰਿੰਟਨ ਟੈਸਟ ਦੇਣ ਦੀ ਸੁਵਿਧਾ ਸੀ। ਹੁਣ ਜੈਕਾਰਾ ਮੂਵਮੈਂਟ ਦੇ ਬੱਚਿਆ ਦੀ ਸਿਰਤੋੜ ਕੋਸ਼ਿਸ਼ ਸਦਕਾ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਵੋਟਿੰਗ ਸੈਂਟਰਾਂ ਵਿੱਚ ਜਗ੍ਹਾ ਮਿਲੀ ਹੈ, ਉੱਥੇ ਹੀ ਅਮਰੀਕਨ ਮਰਦਮਸ਼ੁਮਾਰੀ ਵਾਲੇ ਕਾਲਮ ਵਿੱਚ ਵਿੱਚ ਪੰਜਾਬੀ ਜਾਂ ਸਿੱਖ ਰੇਸ ਨੂੰ ਮਹੱਤਤਾ ਦਿੱਤੀ ਗਈ ਹੈ।