← ਪਿਛੇ ਪਰਤੋ
ਨਿਊਜ਼ੀਲੈਂਡ : ਮੌਜੂਦਾ ਪ੍ਰਧਾਨ ਜੈਕਿੰਡਾ ਆਰਡਰਨ ਨੇ ਦੂਜੀ ਵਾਰ ਹੂੰਝਾ ਫੇਰ ਜਿੱਤ ਕੀਤੀ ਦਰਜ, 1930ਵਿਆਂ ਦਾ ਰਿਕਾਰਡ ਤੋੜਿਆ ਆਕਲੈਂਡ, 17 ਅਕਤੂਬਰ, 2020 : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਨੇ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿਚ ਲਗਾਤਾਰ ਦੂਜੀ ਵਾਰ ਹੁੰਝਾ ਫੇਰ ਜਿੱਤ ਦਰਜ ਕੀਤੀ ਹੈ। ਉਹਨਾਂ ਦੀ ਇਸ ਜਿੱਤ ਨੂੰ ਉਹਨਾਂ ਵੱਲੋਂ ਸਮਾਜਿਕ ਨਾ ਬਰਾਬਰੀ ਖਤਮ ਕਰਨ ਦੀ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਮੁੱਖ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਆਗੂ ਜੁਡਿਥ ਕੋਲਿਨਜ਼ ਨੇ ਆਪਣੀ ਹਾਰ ਮੰਨ ਲਈ ਹੈ ਤੇ ਕਿਹਾ ਹੈ ਕਿ ਉਹਨਾਂ ਨੇ ਆਰਡਰਨ ਨਾਲ ਗੱਲਬਾਤ ਕੀਤੀ ਹੈ। ਹੁਣ ਤੱਕ 72 ਫੀਸਦੀ ਵੋਟਾਂ ਗਿਣਤੀਆਂ ਗਈਆਂ ਹਨ ਜਿਸ ਵਿਚੋਂ ਆਰਡਰਨ ਦੀ ਲੇਬਰ ਪਾਰਟੀ ਨੇ 49 ਫੀਸਦੀ ਵੋਟਾਂ ਲੈ ਲਈਆਂ ਹਨ ਤੇ 1930ਵਿਆਂ ਦਾ ਰਿਕਾਰਡ ਤੋੜ ਦਿੱਤਾ ਹੈ ਜਦਕਿ ਦੂਜੇ ਨੈਸ਼ਨਲ ਪਾਰਟੀ ਦੀਆਂ ਵੋਟਾਂ 27 ਫੀਸਦੀ ਹੀ ਰਹਿ ਗਈਆਂ ਜੋ ਕਿ 2002 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਹੈ।
Total Responses : 929