ਅਧਿਆਪਕ ਆਗੂ ਹਰਜਿੰਦਰ ਹਾਂਡਾ , ਹਰਕ੍ਰਿਸ਼ਨ ਮੋਹਾਲੀ
ਜਗਦੀਸ਼ ਥਿੰਦ
ਗੁਰੂਹਰਸਹਾਏ,/ ਫਿਰੋਜ਼ਪੁਰ 18 ਅਕਤੂਬਰ ,
ਪੰਜਾਬ ਵਿੱਚ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਈ.ਟੀ.ਟੀ. ਤੋਂ ਮਾਸਟਰ ਕੇਡਰ ਆਦਿ ਵੱਖ-ਵੱਖ ਪ੍ਰਕਾਰ ਦੀਆਂ ਤਰੱਕੀਆਂ ਵਿੱਚ ਖੜੋਤ ਕਾਰਨ ਪੰਜਾਬ ਦਾ ਅਧਿਆਪਕ ਵਰਗ ਘੋਰ ਨਿਰਾਸ਼ਾ ਦੇ ਆਲਮ ਵਿੱਚ ਡੁੱਬਦਾ ਜਾ ਰਿਹਾ ਹੈ ।
ਅਧਿਆਪਕਾਂ ਦੀ ਅਗਵਾਈ ਕਰਦੀ ਜੱਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਅਧਿਆਪਕ ਵਰਗ ਨੂੰ ਇਸ ਨਿਰਾਸ਼ਾ ਦੇ ਆਲਮ ਵਿੱਚੋਂ ਕੱਢਣ ਲਈ ਕੋਈ ਪੱਕੇ ਤੌਰ 'ਤੇ ਸਥਾਈ ਤਰੱਕੀ ਨੀਤੀ (ਪ੍ਰਮੋਸ਼ਨ ਪੋਲਸੀ) ਬਣਾਈ ਜਾਣੀ ਚਾਹੀਦੀ ਹੈ ।
ਇਸ ਸਬੰਧੀ ਗੱਲਬਾਤ ਕਰਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸਲਾਹਕਾਰ ਬੋਰਡ ਦੇ ਚੇਅਰਮੈਨ ਹਰਜਿੰਦਰ ਹਾਂਡਾ, ਸੂਬਾ ਜਨਰਲ ਸਕੱਤਰ ਹਰਕ੍ਰਿਸ਼ਨ ਮੋਹਾਲੀ, ਸਕੱਤਰ ਜਨਰਲ ਸਤਵੀਰ ਰੌਣੀ, ਸੂਬਾ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸਰਾਰੀ ਅਤੇ ਵਿੱਤ ਸਕੱਤਰ ਰਵੀ ਵਾਹੀ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਕਰਨ ਲਈ ਪੱਕੇ ਤੌਰ ਤੇ ਤਬਾਦਲਾ ਨੀਤੀ (ਟਰਾਸਫਰ ਪੋਲਸੀ) ਬਣਾ ਦਿੱਤੀ ਗਈ ਹੈ ਉਸੇ ਤਰਜ਼ ਉੱਤੇ ਹੀ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਸਮਾਂਬੰਧ ਕਰਨ ਲਈ ਕੋਈ ਪੱਕੇ ਤੌਰ ਤੇ ਸਥਾਈ ਤਰੱਕੀ ਨੀਤੀ (ਪ੍ਰਮੋਸ਼ਨ ਪੋਲਸੀ) ਬਣਾਈ ਜਾਣੀ ਚਾਹੀਦੀ ਹੈ।
ਇਸ ਸਬੰਧੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ,ਨਰੇਸ਼ ਪਨਿਆੜ, ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਬਲਰਾਜ ਥਿੰਦ, ਚਰਨਜੀਤ ਸਿੰਘ ਫਿਰੋਜ਼ਪੁਰ, ਨਿਰਭੈ ਸਿੰਘ ਮਾਲੋਵਾਲ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ, ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੋਹਾਨ, ਗੁਰਮੇਲ ਸਿੰਘ ਬਰੇ, ਕਰਨੈਲ ਸਿੰਘ ਸਾਂਧਰਾ , ਦੀਦਾਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਸੇਖੋਂ ,ਹਰਪ੍ਰੀਤ ਪਰਮਾਰ ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਰਵੀ ਕਾਂਤ ਪਠਾਨਕੋਟ, ਸਤਬੀਰ ਸਿੰਘ ਬੋਪਾਰਾਏ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, ਜਸਵਿੰਦਰ ਸਿੰਘ ਘਰਿਆਲਾ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਗੁਰਦੀਪ ਸਿੰਘ , ਕੁੱਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ, ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਮਨੋਜ ਘਈ ਮਨਦੀਪ ਕਲੌਡ , ਸੁੱਖਵਿੰਦਰ ਸਿੰਘ ਭੁੱਲਰ , ਬਲਕਰਨ ਸਿੰਘ ਮੋਗਾ,, ਅਵਤਾਰ ਸਿੰਘ ਭਲਵਾਨ ਸੰਗਰੂਰ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਅਵਤਾਰ ਸਿਂਘ ਮਾਨ, ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਨਵਦੀਪ ਸਿੰਘ ਅੰਮ੍ਰਿਤਸਰ, ਗੁਰਵਿੰਦਰ ਬੱਬੂ ਤਰਨਤਾਰਨ, ਸੁਖਵਿੰਦਰ ਸਿੰਘ ਧਾਮੀ, ਸੁਰਿੰਦਰ ਕੁਮਾਰ ਮੋਗਾ, ਅਸ਼ਵਨੀ ਫੱਜੂਪੁਰ, ਜਤਿੰਦਰ ਜੋਤੀ,ਪੰਕਜ ਅਰੋੜਾ , ਗੁਰਮੇਜ ਸਿੰਘ ਕਪੂਰਥਲਾ, ਲੱਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਮਨਮੋਹਨ ਜੋਗਾ, ਪਵਨ ਕੁਮਾਰ ਜਲੰਧਰ , ਹੈਰੀ ਮਲੋਟ, ਰਾਮ ਲਾਲ ਨਵਾਂਸ਼ਹਿਰ, ਪ੍ਰੀਤ ਭਗਵਾਨ ਸਿੰਘ, ਜਗਨੰਦਨ ਸਿੰਘ ਜਲਾਲਾਬਾਦ, ਸੁਰਜੀਤ ਸਮਰਾਟ, ਸਰਬਜੀਤ ਸਿੰਘ, ਸੁਖਪਾਲ ਸਿੰਘ, ਬਚਨ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਤਰਸੇਮ ਲਾਲ ਜਲੰਧਰ, ਜਸਵੀਰ ਗੜਸ਼ੰਕਰ,ਮੇਜਰ ਸਿੰਘ ਮਸੀਤੀ, ਰਕੇਸ਼ ਗਰਗ, ਗੁਰਮੀਤ ਸਿੰਘ ਜਲੰਧਰ, ਬਲਜੀਤ ਸਿੰਘ,ਕਮਲਜੀਤ ਸਿੰਘ,ਦਲਜੀਤ ਸਿੰਘ ਲਹੌਰੀਆ ਆਦਿ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਵਰਗ ਦੀਆਂ ਪ੍ਰਮੋਸ਼ਨਾਂ ਦੇ ਮਸਲੇ ਵਿੱਚ ਸਿੱਖਿਆ ਵਿਭਾਗ ਨੂੰ ਆਪਣੇ ਆਪ ਨੂੰ ਅਪਡੇਟ ਕਰਕੇ ਇੱਕ ਅਜਿਹੀ ਪ੍ਰਮੋਸ਼ਨ ਪੋਲਸੀ ਬਨਾਉਣੀ ਚਾਹੀਦੀ ਹੈ ਕਿ ਵਿਭਾਗ ਵਿੱਚ ਪ੍ਰਮੋਸ਼ਨ ਕੋਟੇ ਦੀ ਇੱਕ ਵੀ ਸੀਟ ਖਾਲੀ ਨਾ ਰਹੇ ਅਤੇ ਪ੍ਰਮੋਸ਼ਨ ਕੋਟੇ ਦੀ ਨਵੀਂ ਖਾਲੀ ਹੋਈ ਸੀਟ ਦੀ ਤੁਰੰਤ ਭਰਪਾਈ ਹੋ ਸਕੇ।