ਬਨੂੜ ’ਚ ਵਰਲਪੂਲ ਕੰਪਨੀ ਦਾ ਗੋਦਾਮ ਭਿਆਨਕ ਅੱਗ ਨਾਲ ਸੜਕ ਦੇ ਸੁਆਹ, ਕਰੋੜਾਂ ਦਾ ਹੋਇਆ ਨੁਕਸਾਨ
ਬਨੂੜ, 18 ਅਕਤੂਬਰ, 2020 : ਬਨੂੜ ਵਿਚ ਵਰਲਪੂਲ ਕੰਪਨੀ ਦਾ ਗੋਦਾਮ ਦੇਰ ਰਾਤ ਲੱਗੀ ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਇਸ ਨਾਲ ਕੰਪਨੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
ਅੱਗ ਅਚਨਚੇਤ ਦੇਰ ਸ਼ਾਮ ਨੂੰ ਲੱਗੀ ਜੋ ਇੰਨੀ ਭਿਆਨਕ ਸੀ ਕਿ ਇਸਨੂੰ ਬੁਝਾਉਣ ਲਈ ਮੁਹਾਲੀ ਤੇ ਪਟਿਆਲਾ ਸਮੇਤ ਨੇੜਲੀਆਂ ਥਾਵਾਂ ਤੋਂ 13 ਅੱਗ ਬੁਝਾਊ ਗੱਡੀਆਂ ਸੱਦਣੀਆਂ ਪਈਆਂ ਤੇ ਅੱਜ ਸਵੇਰੇ 4.00 ਵਜੇ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਮੁਹਾਲੀ ਦੇ ਐਸ ਡੀ ਐਮ, ਤਹਿਸੀਲਦਾਰ ਸਮੇਤ ਉਚ ਅਧਿਕਾਰੀ ਸਾਰੀ ਘਟਨਾ ਵਾਲੀ ਥਾਂ ’ਤੇ ਡਟੇ ਰਹੇ ਤੇ ਸਵੇਰੇ 4.00 ਵਜੇ ਅੱਗ ਬੁੱਝਣ ਉਪਰੰਤ ਹੀ ਵਾਪਸ ਪਰਤੇ। ਭਾਵੇਂ ਵਰਲਪੂਲ ਕੰਪਨੀ ਦਾ ਗੋਦਾਮ ਸੜਕ ਗਿਆ ਪਰ ਅਧਿਕਾਰੀ ਨੇੜੇ ਬਣੇ ਹੋਰ ਕੰਪਨੀਆਂ ਦੇ ਵੱਡੇ ਗੋਦਾਮਾਂ ਨੂੰ ਬਚਾਉਣ ਵਿਚ ਸਫਲ ਰਹੇ ਤੇ ਇਹਨਾਂ ਦਾ ਬਚਾਅ ਹੋ ਗਿਆ। ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।