ਵਿਕਾਸ ਕੰਮਾਂ ਲਈ ਦੀ ਸ਼ੁਰੂਆਤ ਮੌਕੇ ਨੀਂਹ ਪੱਥਰ ਰੱਖਦੇ ਵਿਧਾਇਕ ਦਵਿੰਦਰ ਘੁਬਾਇਆ
ਜਗਦੀਸ਼ ਥਿੰਦ
ਫਾਜ਼ਿਲਕਾ 18 ਅਕਤੂਬਰ ,
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵੀਡੀਓ ਕਾਨਫਰੰਸ ਰਾਹੀਂ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਅੰਦਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ l
ਪਿੰਡਾਂ ਦੇ ਵਿਕਾਸ ਅਧੀਨ ਗਲੀਆਂ, ਨਾਲੀਆਂ, ਅਤੇ ਪੀਣ ਵਾਲੇ ਪਾਣੀ ਲਈ 10 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਸ੍ਰ. ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਵੱਖ - ਵੱਖ ਪਿੰਡਾਂ ਦੇ ਵਿਕਾਸ ਲਈ ਨੀਂਹ ਪੱਥਰ ਰੱਖੇ l
ਦਵਿੰਦਰ ਸਿੰਘ ਘੁਬਾਇਆ ਨੇ ਪਹਿਲਾ ਨੀਂਹ ਪੱਥਰ ਰੱਖਣ ਦੀ ਸ਼ੁਰੂਆਤ ਪਿੰਡ ਝੰਗੜ ਭੈਣੀ ਤੋਂ ਕੀਤੀ ।
ਇਸ ਤੋਂ ਇਲਾਵਾ ਪਿੰਡ ਮੁਹੰਮਦ ਪੀਰਾ, ਲਾਲੋ ਵਾਲੀ, ਕੋੜਿਆਂ ਵਾਲਾ, ਮੌਜਮ, ਕਾਵਾਂ ਵਾਲੀ, ਕਰਨੀ ਖੇੜਾ, ਹਸਤਾ ਕਲਾਂ , ਰਾਣਾ , ਚਾਨਣ ਵਾਲਾ , ਝੋਕ ਡਿਪੂ ਆਨਾ ਅਤੇ ਹੀਰਾਂ ਵਾਲੀ ਵਿਖੇ ਨੀਂਹ ਪੱਥਰ ਰੱਖੇ ਗਏ l
ਵੀਡੀਓ ਕਾਨਫ਼ਰੰਸ ਰਾਹੀਂ
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਦੀ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ।
ਹਰ ਪਿੰਡਾਂ ਚ ਪੱਕੀਆ ਗਲੀਆਂ, ਪਾਣੀ ਦੇ ਨਿਕਾਸ ਲਈ ਨਾਲੀਆਂ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ, ਪਾਰਕਾਂ, ਸਮਾਰਟ ਸਕੂਲ ਆਦਿ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ l
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਸਾਰੇ ਸਰਪੰਚ ਸਹਿਬਾਨ ਪਿੰਡਾਂ ਦੇ ਸਰਬਪੱਖੀ ਵਿਕਾਸ ਤੇ ਜ਼ੋਰ ਦੇਣ ਤਾਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ l
ਘੁਬਾਇਆ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਕਿਸਾਨ ਭਰਾ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਪਰਾਲੀ ਨੂੰ ਅਪਣੇ ਖੇਤਾਂ ਵਿੱਚ ਹੀ ਵਾਹਕੇ ਅਪਣੀ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ l
ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਨਾਲ ਹੈ l
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਂਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਸਰਪੰਚ ਕੋੜਿਆਂ ਵਾਲਾ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਅਨਿਲ ਝਿਜਾ, ਹਰਮੇਸ਼ ਸਿੰਘ ਸਰਪੰਚ, ਅਨਿਲ ਕੁਮਾਰ, ਸਤਨਾਮ ਸਿੰਘ, ਰਮੇਸ਼ ਸਿੰਘ, ਸੰਦੀਪ ਸਿੰਘ, ਡਾ ਪ੍ਰੇਮ ਸਿੰਘ, ਮੰਗਲ ਸਿੰਘ, ਸਤਨਾਮ ਸਿੰਘ ਚਾਨਣ ਵਾਲਾ, ਗੁਰਮੇਲ ਸਿੰਘ, ਦਰਸ਼ਨ ਸਿੰਘ ਜ਼ੋਨ ਇਨਚਾਰਜ, ਹਰਦੀਪ ਸਿੰਘ ਜ਼ੋਨ ਇਨਚਾਰਜ, ਰਾਹੁਲ ਕੁੱਕੜ ਜ਼ੋਨ ਇਨਚਾਰਜ , ਸੁਭਾਸ਼ ਬੱਬਰ, ਕਸ਼ਮੀਰ ਸਿੰਘ, ਜਿਸ ਦਾ ਅੰਮ੍ਰਿਤਪਾਲ ਸਿੰਘ ਨੀਲਾ ਮਦਾਨ, ਬੱਗੂ ਸਿੰਘ, ਜੋਗਿੰਦਰ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ ਮੈਂਬਰ, ਕਿਸ਼ੋਰ ਚੰਦ ਸਾਬੂ ਆਨਾ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੀਨੀਅਰ ਲੀਡਰਸ਼ਿਪ ਮੌਜੂਦ ਸੀ l