1953 ਮਗਰੋਂ ਪਹਿਲੀ ਵਾਰ ਅਮਰੀਕਾ ’ਚ ਮਹਿਲਾ ਅਪਰਾਧੀ ਨੂੰ ਮਿਲੇਗੀ ਮੌਤ ਦੀ ਸਜ਼ਾ, ਜਾਣੋ ਕਿਵੇਂ
ਵਾਸ਼ਿੰਗਟਨ ਡੀ ਸੀ, 18 ਅਕਤੂਬਰ, 2020 : ਅਮਰੀਕਾ ਸਰਕਾਰ ਨੇ ਇਸ ਸਾਲ ਦੋ ਹੋਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਤਾਰੀਕਾਂ ਤੈਅ ਕੀਤੀਆਂ ਹਨ ਤੇ ਇਹਨਾਂ ਵਿਚੋਂ ਇਕ ਮਹਿਲਾ ਹੈ ਜੋ ਕਿ 1953 ਮਗਰੋਂ ਮੌਤ ਦੀ ਸਜ਼ਾ ਪਾਉਣ ਵਾਲੀ ਪਹਿਲੀ ਮਹਿਲਾ ਅਪਰਾਧੀ ਬਣ ਜਾਵੇਗੀ।
ਲੀਜ਼ਾ ਮੋਂਟਗੋਮਰੀ ਨੂੰ 8 ਦਸੰਬਰ ਨੂੰ ਮਾਰੂ ਟੀਕਾ ਲਗਾਇਆ ਜਾਵੇਗਾ, ਇਹ ਫੈਸਲਾ ਨਿਆਂ ਵਿਭਾਗ ਨੇ ਕੀਤਾਹੈ। 2004 ਵਿਚ ਉਸਨੂੰ ਮਿਸੌਰੀ ਦੀ ਇਕ 8 ਮਹੀਨੇ ਦੀ ਗਰਭਵਤੀ ਮਹਿਲਾ ਨੂੰ ਮਾਰਨ ਤੇ ਫਿਰ ਉਸਦਾ ਢਿੱਡ ਚੀਰ ਕੇ ਬੱਚਾ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਸੀ ਐਨ ਐਨ ਦੀ ਰਿਪੋਰਟ ਦੇ ਮੁਤਾਬਕ ਇਸ ਤੋਂ ਪਹਿਲਾਂ 18 ਦਸੰਬਰ 1953 ਨੂੰ ਇਕ ਮਹਿਲਾ ਨੂੰ ਕਿਡਨੈਪਿੰਗ ਅਤੇ ਕਤਲ ਕੇਸ ਵਿਚ ਫਾਂਸੀ ਮਿਲੀ ਸੀ। ਇਕਲ ਰੋਸਨਬਰਗ ਨੂੰ ਉਸ ਵੇਲੇ ਖੂਫੀਆ ਜਾਸੂਸੀ ਕਰਨ ਲਈ ਉਸਦੇ ਪਤੀ ਦੇ ਨਾਲ ਹੀ ਫਾਂਸੀ ਚਾੜ੍ਹਿਆ ਗਿਆ ਸੀ।