ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਅਕਤੂਬਰ 2020 - ਫਰਿਜ਼ਨੋ ਵਿੱਚ ਦਿਨ ਪ੍ਰਤੀ ਦਿਨ ਹਿੰਸਕ ਅਤੇ ਜਾਨਲੇਵਾ ਘਟਨਾਵਾਂ ਵਿੱਚਵਾਧਾ ਹੋ ਰਿਹਾ ਹੈ। ਬੀਤੇ ਸ਼ਨੀਵਾਰ ਵਾਲੇ ਦਿਨ ਹੋਈਆ ਕਤਲ ਦੀਆਂ ਘਟਨਾਵਾਂ ਨੇ ਇਸ ਖੇਤਰ ਵਿੱਚ ਇਸ ਸਾਲ ਹੋਈਆ ਕਤਲ ਦੀਆਂ ਵਾਰਦਾਤਾਂ ਦੀਗਿਣਤੀ ਨੂੰ 50 ਤੱਕ ਪਹੁੰਚਾ ਦਿੱਤਾ ਹੈ। ਇਹਨਾਂ ਮਾਮਲਿਆਂ ਵਿੱਚ ਸ਼ਨੀਵਾਰ ਰਾਤੀਂ ਫਰਿਜ਼ਨੋ ਸਿਟੀ ਦੇ ਇੱਕ ਪੁਲਿਸ ਅਧਿਕਾਰੀ ਨੇ ਇੱਕ ਅਪਰਾਧੀ ਜਿਸ ਨੇਆਪਣੀ ਮਾਂ ਨੂੰ ਮਾਰਨ ਤੋਂ ਬਾਅਦ ਪੁਲਿਸ ਵਾਲੇ ਤੇ ਹਮਲਾ ਕੀਤਾ ਤੇ ਜੁਆਬੀ ਪੁਲਿਸ ਕਾਰਵਾਈ ਵਿੱਚ ਇਹ ਅਪਰਾਧੀ ਜਖਮੀ ਹੋ ਗਿਆ ਸੀ ਜਿਹੜਾ ਕਿ ਰਾਤੀਂ ਹਸਪਤਾਲ ਵਿੱਚ ਦਮਤੋੜ ਗਿਆ।
ਸ਼ਨੀਵਾਰ ਦੇਰ ਰਾਤ ਨੂੰ ਵੀ ਸ਼ਹਿਰ ਵਿੱਚ ਪੁਲਿਸ ਨੇ ਛੇ ਘੰਟੇ ਲਈ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਅਤੇ ਦੋ ਹੋਰ ਕਤਲਾਂ ਦੀ ਗੁੱਥੀ ਸੁਲਝਾਈ। ਪੁਲਿਸ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪਿਛਲੇ ਹਫ਼ਤਿਆਂ ਅਤੇ ਕੁਝ ਮਹੀਨਿਆਂ ਵਿੱਚ ਨਵੀਂ ਪੁਲਿਸਟਾਸਕ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਹ ਘਟਨਾਵਾਂ ਠੱਲ੍ਹਣ ਦਾ ਨਾਮ ਨਹੀਂ ਲੈ ਰਹੀਆਂ। ਸ਼ਨੀਵਾਰ ਨੂੰ ਤਿੰਨ ਮੌਤਾਂ ਸ਼ਾਮੀਂ ਸਾਢੇ ਚਾਰ ਵਜੇ ਤੋਂਬਾਅਦ ਹੋਈਆਂ ਅਤੇ ਰਾਤ 11 ਵਜੇ ਤੋਂ ਪਹਿਲਾਂ ਹੀ ਫਰਿਜ਼ਨੋ ਦੇ ਕਤਲਾਂ ਦੀ ਗਿਣਤੀ 50 ਤੱਕ ਪਹੁੰਚ ਗਈ ਸੀ।
ਪੁਲਿਸ ਅਨੁਸਾਰ ਪਿਛਲੇ ਸਾਲ ਇਸਸਮੇਂ ਕਤਲਾਂ ਦੀ ਗਿਣਤੀ 34 ਸੀ। ਕਾਉਂਟੀ ਦੀ ਜਾਂਚ ਟੀਮ ਅਨੁਸਾਰ ਦੇਰ ਰਾਤ ਤੱਕ ਅਧਿਕਾਰੀਆਂ ਦੀ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈਜਦਕਿ ਅਤੇ ਤਕਰੀਬਨ 9:38 ਵਜੇ ਗੋਲੀਬਾਰੀ ਦੀ ਇਕ ਸੂਚਨਾ ਨੇ ਪੂਰਬੀ ਕਿੰਗਜ਼ ਕੈਨਿਯਨ ਐਵੀਨਿਊ ਦੇ 4900 ਬਲਾਕ ਵਿਚ ਪਾਰਕਿੰਗ ਵਾਲੀ ਥਾਂ ਤੇਬੰਦੂਕ ਦੀਆਂ ਕਈ ਗੋਲੀਆਂ ਨਾਲ 30 ਸਾਲਾਂ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ।
ਇਸਦੇ ਨਾਲ ਹੀ ਇੱਕ ਹੋਰ ਘਟਨਾ ਵਿੱਚ ਫਰਿਜ਼ਨੋ ਸਟ੍ਰੀਟ ਦੀਇਕ ਪਾਰਕਿੰਗ ਵਿਚ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਇਕ ਦੀ ਮੌਤ ਹੋ ਗਈ ਸੀ। ਇਨ੍ਹਾਂ ਸਾਰੀਆਂ ਵਾਰਦਾਤਾਂ ਦੇਨਾਲ ਹੀ ਸ਼ਨੀਵਾਰ ਦੁਪਹਿਰ ਨੂੰ ਇੱਕ ਵਿਅਕਤੀ ਜਿਸਨੇ ਆਪਣੀ ਮਾਂ ਦੀ ਹੱਤਿਆ ਕੀਤੀ ਸੀ ਉਸਨੂੰ ਰਸਤੇ ਵਿੱਚ ਕਾਬੂ ਕਰਨ ਲਈ ਅਧਿਕਾਰੀਆਂ ਨੇਗੋਲੀ ਮਾਰ ਦਿੱਤੀ। ਇੱਕ ਹੋਰ ਘਟਨਾ ਵਿੱਚ ਇੱਕ 50 ਸਾਲਾਂ ਔਰਤ ਘਰ ਦੇ ਅੰਦਰ ਮ੍ਰਿਤਕ ਮਿਲੀ। ਇਸ ਬੇਰਹਿਮ ਸ਼ਨੀਵਾਰ ਨੂੰ ਬਹੁਤ ਲੋਕਾਂ ਨੇ ਆਪਣੀਜਾਨ ਗਵਾਈ ਹੈ ਅਤੇ ਇੱਥੇ ਕਤਲ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।