-ਗੋਬਰ ਖਾਦ ਦੀ ਸੁਚੱਜੀ ਵਰਤੋਂ ਕਰਕੇ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਦਾ ਕੀਤਾ ਉਪਰਾਲਾ
ਹਰੀਸ਼ ਕਾਲੜਾ
ਨੰਗਲ ,19 ਅਕਤੂਬਰ 2020 :ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਅਧੁਨਿਕ ਮਸ਼ੀਨਰੀ ਰਾਹੀਂ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਅਤੇ ਪ੍ਰਦੂਸ਼ਣ ਘਟਾਉਣ ਲਈ ਸਮੇਂ ਸਮੇਂ ਤੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਦਾ ਰਿਹਾ ਹੈ। ਮੋਜੂਦਾ ਕਰੋਨਾ ਕਾਲ ਦੋਰਾਨ ਜਦੋਂ ਅਜਿਹੇ ਕੈਂਪ ਨਹੀਂ ਲਗਾਏ ਗਏ ਤਾਂ ਵਿਭਾਗ ਨੇ ਮਾਹਿਰਾਂ ਦੀ ਸਲਾਹ ਨਾਲ ਵੱਖ ਵੱਖ ਤਕਨੀਕੀ ਢੰਗ ਤਰੀਕੇ ਅਪਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ਜਿਸ ਨਾਲ ਇਸ ਇਲਾਕੇ ਦੇ ਕਿਸਾਨਾਂ ਨੇ ਆਪਣੀਆਂ ਫਸਲਾਂ ਦੀ ਰਹਿੰਦ ਖੂੰਹਦ, ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ। ਇਸ ਖੇਤਰ ਦੇ ਕਿਸਾਨ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਅਤੇ ਹੋਰ ਫਸਲਾਂ ਦੀ ਕਾਸ਼ਤ ਵੱਲ ਵੀ ਆਪਣਾ ਰੂਝਾਣ ਦਿਖਾ ਰਹੇ ਹਨ। ਕਿਸਾਨਾਂ ਲਈ ਸਭ ਤੋਂ ਲਾਹੇਵੰਦ ਸਰਕਾਰ ਦੀ ਸਬਸਿਡੀ ਉਤੇ ਅਧੁਨਿਕ ਮਸ਼ੀਨਰੀ ਖਰੀਦਣ ਦੀ ਯੋਜਨਾ ਅਸਰਦਾਰ ਢੰਗ ਨਾਲ ਲਾਗੂ ਹੋਈ ਹੈ ਜਿਸ ਨਾਲ ਕਿਸਾਨਾਂ ਨੇ ਸਵੈ-ਸਹਾਇਤਾ ਗਰੁੱਪ ਬਣਾ ਕੇ ਸਬਸਿਡੀ ਉਤੇ ਮਸ਼ੀਨਰੀ ਖਰੀਦੀ ਅਤੇ 80 ਪ੍ਰਤੀਸ਼ਤ ਤੱਕ ਸਬਸਿਡੀ ਪ੍ਰਾਪਤ ਕੀਤੀ ਜਿਸ ਨਾਲ ਇਹ ਕਿਸਾਨ ਸਮੇਂ ਦੇ ਹਾਣੀ ਬਣ ਕੇ ਖੇਤੀਬਾੜੀ ਨੂੰ ਇਕ ਮੁਨਾਫੇ ਵਾਲੇ ਧੰਦੇ ਵਜੋਂ ਵਿਕਸਿਤ ਕਰਨ ਵਿੱਚ ਸਫਲ ਹੋਏ ਹਨ।
ਮੁੱਖ ਖੇਤੀਬਾੜੀ ਅਫਸਰ ਡਕਾਟਰ ਅਵਤਾਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਕਿਸਾਨ ਕਮਲ ਦੇਵ ਪੁੱਤਰ ਸ੍ਰੀ ਹੁਸਨ ਚੰਦ ਪਿੰਡ ਦੋਨਾਲ ਤਹਿਸੀਲ ਨੰਗਲ ਦਾ ਸੀਮਾਂਤ ਉਦਮੀ ਕਿਸਾਨ ਹੈ। ਇਸ ਕਿਸਾਨ ਕੋਲ 8 ?ੈਕੜ ਵਾਹੀਯੋਗ ਜਮੀਨ ਹੈ। ਇਹ ਕਿਸਾਨ ਝੋਨੇ ਦੀ ਖੇਤੀ ਕਰਦਾ ਹੈ ਅਤੇ ਝੋਨੇ ਦੀ ਕਟਾਈ ਐਸ ਐਮ ਐਸ ਵਾਲੀ ਕੰਬਾਇਨ ਨਾਲ ਕਰਦਾ ਹੈ। ਕਿਸਾਨ ਵੱਲੋ.ਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕੀਤੀ ਜਾਂਦੀ ਹੈ। ਕਿਸਾਨ ਸਮੇਂ ਸਮੇਂ ਸਿਰ ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਕਰਕੇ ਆਧੁਨਿਕ ਤਕਨੀਕਾਂ ਅਪਣਾ ਕੇ ਖੇਤੀ ਕਰਦਾ ਹੈ।
ਕਿਸਾਨ ਕਮਲ ਦੇਵ ਨੇ ਦੱਸਿਆ ਕਿ ਉਹ ਪੰਜਾਬ ਹਿਮਾਚਲ ਦੀ ਹੱਦ ਉਤੇ ਪਿੰਡ ਨੰਗਲੀ ਵਿੱਚ ਸਥਿਤੀ ਸ੍ਰੀ ਕਲੇਸ਼ਵਰ ਗਊਸ਼ਾਲਾ ਨੰਗਲੀ ਨਾਲ ਜੁੜੇ ਹੋਏ ਹਨ। ਉਹਨਾਂ ਦੱਸਿਆ ਕਿ ਗਊਸ਼ਾਲਾ ਦੇ ਚਾਰੇ ਲਈ ਜਮੀਨ ਉਤੇ ਖੇਤੀ ਕੀਤੀ ਜਾਂਦੀ ਹੈ ਉਸ ਜਮੀਨ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਜਾਂਦੀ ਤੇ ਪਰਾਲੀ ਨੂੰ ਵੀ ਇਕੱਠੀ ਕਰਕੇ ਗਊਸ਼ਾਲਾ ਲਿਆਉਦੇ ਹਨ ਜਿਥੇ ਉਸਦੀ ਸੁਚੱਜੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਗਊਸ਼ਾਲਾ ਵਿੱਚ ਜੋ ਗੋਬਰ ਤੋਂ ਖਾਦ ਬਣਦੀ ਹੈ ਉਸਨੂੰ ਵੀ ਖੇਤਾਂ ਵਿੱਚ ਵਰਤਿਆ ਜਾਦਾ ਹੈ ਤਾਂ ਜੋ ਜਮੀਨ ਦੀ ਉਪਜਾਊ ਸਕਤੀ ਵਿੱਚ ਵਾਧਾ ਹੋ ਸਕੇ। ਉਹਨਾਂ ਦੱਸਿਆਕਿ ਉਹ ਕੀਟ ਨਾਸ਼ਕ ਖਾਦਾ ਦੀ ਵਰਤੋਂ ਵੀ ਘੱਟ ਕਰਕੇ ਹਨ ਅਤੇ ਵਾਤਾਵਰਣ ਤੇ ਪੋਣ ਪਾਣੀ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਹੋਰ ਕਿਸਾਨਾਂ ਨੂੰ ਜਾਗਰੂਕ ਕਰਦੇ ਹਨ।
ਕਿਸਾਨ ਕਮਲ ਦੇਵ ਦੇ ਦੱਸਣ ਅਨੁਸਾਰ ਇਸਤਰ੍ਹਾਂ ਨਾਲ ਝੋਨੇ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਦੀਨ ਵੀ ਘੱਟ ਹੁੰਦੇ ਹਨ। ਇਹ ਕਿਸਾਨ ਹੋਰ ਕਿਸਾਨਾਂ ਨੂੰ ਵੀ ਬਿਨ੍ਹਾਂ ਅੱਗ ਲਾਏ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਜਮੀਨ ਦੀ ਉਪਜਾਊ ਸ਼ਕਤੀ ਵਧਾਉਣ, ਘੱਟ ਰਸਾਇਣ ਖਾਦਾ ਦੀ ਵਰਤੋਂ ਕਰਨ ਅਤੇ ਵਾਤਾਵਰਣ ਤੇ ਪੋਣ ਪਾਣੀ ਸਾਂਭ ਸੰਭਾਲ ਲਈ ਇਸ ਇਲਾਕੇ ਦੇ ਕਿਸਾਨਾ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।