ਹਰੀਸ਼ ਕਾਲੜਾ
ਰੂਪਨਗਰ,19 ਅਕਤੂਬਰ 2020:ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਇਕਾਈ ਵੱਲੋਂ ਅੱਜ ਸ਼ਹਿਰ ਦੇ 21 ਵਾਰਡਾਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਜਿਹਨਾਂ ਨੂੰ ਅੱਜ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸਿਰੋਪਾ ਪਾ ਕੇ ਸਨਮਨਿਤ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਡਾ. ਚੀਮਾਂ ਨੇ ਕਿਹਾ ਕਿ ਸ਼ਹਿਰ ਵਿਚ ਜੱਥੇਬੰਦੀ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਲਈ ਹਰ ਵਾਰਡ ਵਿਚ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ 37 ਬੂਥਾਂ ਦੇ ਇੰਚਾਰਜ ਅਤੇ ਹਰ ਬੂਥ ਦੀ 11 ਮੈਂਬਰੀ ਕਮੇਟੀ, 5 ਮੈਂਬਰ ਇਸਤ੍ਰੀਵਿੰਗ ਅਤੇ 5 ਮੈਂਬਰ ਯੂਥ ਵਿੰਗ ਦੇ ਨਿਯੁਕਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਾਰਟੀ ਨਗਰ ਕੌਂਸਲ ਚੋਣਾ ਲੜਨ ਲਈ ਬਿਲਕੁੱਲ ਤਿਆਰ ਹੈ ਤੇ ਆਉਣ ਵਾਲੀ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ।
ਅੱਜ ਨਿਯੁਕਤ ਕੀਤੇ ਗਏ ਪ੍ਰਧਾਨਾਂ ਵਿਚ ਵਾਰਡ ਨੰ. 1 ਤੋਂ ਸਾਹਿਬ ਸਿੰਘ ਵਾਰਡ ਨੰ.2 ਤੋਂ ਭਗਤ ਸਿੰਘ ਲੱਕੀ ਵਾਰਡ ਨੰ. 3 ਤੋਂ ਜਗਤਾਰ ਸਿੰਘ ਵਾਰਡ ਨੰ. 4 ਤੋਂ ਹਰੀ ਨਰਾਇਣ ਸਿੰਘ, ਵਾਰਡ ਨੰ. 5 ਤੋਂ ਸੇਵਾ ਸਿੰਘ ਵਾਰਡ ਨੰ. 6 ਤੋਂ ਗੁਰਜੀਤ ਸਿੰਘ ਪੱਪੂ ਵਾਰਡ ਨੰ. 7 ਤੋਂ ਰਣਜੀਤ ਸਿੰਘ ਖੱਟੂ ਵਾਰਡ ਨੰ.8 ਤੋਂ ਬਲਜੀਤ ਸਿੰਘ ਗਿਰਨ, ਵਾਰਡ ਨੰ.9 ਤੋਂ ਸੋਨੀ ਬੇਗੜਾ, ਵਾਰਡ ਨੰ. 10 ਤੋਂ ਦਮਨਪ੍ਰੀਤ ਸਿੰਘ ਸੇਠੀ, ਵਾਰਡ ਨੰ. 11 ਤੋਂ ਪਰਗਟ ਸਿੰਘ ਸਤਿਆਲ, ਵਾਰਡ ਨੰ. 12 ਤੋਂ ਤੇਜਿੰਦਰ ਪਾਲ ਸਿੰਘ ਗੋਲਡੀ ਭਾਟੀਆ, ਵਾਰਡ ਨੰ. 13 ਤੋਂ ਬਲਜਿੰਦਰ ਦੀਪ ਸਿੰਘ ਖੁਰਾਨਾ, ਵਾਰਡ ਨੰ. 14 ਤੋਂ ਬਲਜਿੰਦਰ ਸਿੰਘ ਮਿੱਠੂ, ਵਾਰਡ ਨੰ. 15 ਤੋਂ ਜਸਵੰਤ ਸਿੰਘ, ਵਾਰਡ ਨੰ. 16 ਤੋਂ ਕੰਵਲਜੀਤ ਸਿੰਘ ਉਬਰਾਏ, ਵਾਰਡ ਨੰ. 17 ਤੋਂ ਮੋਹਣ ਸਿੰਘ, ਵਾਰਡ ਨੰ. 18 ਤੋਂ ਜਸਵੰਤ ਸਿੰਘ ਸਵਰਾਜ ਮਾਜਦਾ, ਵਾਰਡ ਨੰ. 19 ਤੋਂ ਮਨਮੋਹਣ ਸਿੰਘ ਪੱਪੂ ਅਤੇ ਵਾਰਡ ਨੰ. 20 ਤੋਂ ਰੁਪਿੰਦਰ ਸਿੰਘ ਢੀਗਰਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅੱਜ ਵਾਰਡ ਨੰ. 2,3,4 ਅਤੇ 5 ਦੀਆਂ 11 ਮੈਂਬਰੀ ਕਮੇਟੀਆਂ ਦੀ ਮੀਟਿੰਗਾਂ ਵੀ ਹੋਈਆਂ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸਾਬਕਾ ਪ੍ਰਧਾਨ ਨਗਰ ਕੌਂਸਲ, ਰਣਜੀਤ ਸਿੰਘ ਰਾਣਾ, ਹਰਜੀਤ ਕੌਰ, ਕਰਨੈਲ ਸਿੰਘ ਤੰਬੜ, ਮਨਜਿੰਦਰ ਸਿੰਘ ਧਨੋਆ, ਮਨਿੰਦਰਪਾਲ ਸਿੰਘ ਸਾਹਨੀ, ਚੌਧਰੀ ਵੇਦ ਪ੍ਰਕਾਸ਼, ਮਨਪ੍ਰੀਤ ਸਿੰਘ ਗਿੱਲ, ਕੁਨਾਲ ਵਸਿਸ਼ਟ ਵਿਸ਼ੇਸ਼ ਤੋਰ ਤੇ ਹਾਜਰ ਸਨ।