- 40 ਖੂਹ ਦੀ ਬਦਲੇਗੀ ਨੁਹਾਰ, ਖਾਲੀ ਪਈ 10 ਏਕੜ ਜਗ੍ਹਾ ਵਿਚ ਲਗਾਏ ਜਾਣਗੇ 1 ਲੱਖ ਰੁੱਖ : ਮੇਅਰ
- ਹਰ ਮਨੁੱਖ, ਜਰੂਰ ਲਗਾਏ, ਇਕ ਰੁੱਖ : ਮੇਅਰ ਕਰਮਜੀਤ ਸਿੰਘ ਰਿੰਟੂ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 19 ਅਕਤੂਬਰ: ਮੇਅਰ ਕਰਮਜੀਤ ਸਿੰਘ ਵੱਲੋਂ ਸ਼ਹਿਰ ਦੇ ਵਾਤਾਵਰਨ ਨੂੰ ਸਾਫ-ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਲਗਾਤਾਰ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਬੀਤੇ ਦਿਨੀ 40 ਖੂਹ, ਜੌੜਾ ਫਾਟਕ ਦੀ ਖਾਲੀ ਪਈ ਜ੍ਹਗਾ ਨੂੰ ਹਰਿਆ-ਭਰਿਆ ਕਰਨ ਲਈ ਮੇਅਰ ਕਰਮਜੀਤ ਸਿੰਘ ਵੱਲੋਂ ਅਡੀਸ਼ਲ ਕਮਿਸ਼ਨਰ, ਇੰਨਕਮ ਟੈਕਸ ਰੋਹਿਤ ਮੇਹਰਾ ਅਤੇ ਵਾਈ.ਜੀ.ਬੀ.ਟੀ. ਦੇ ਸੁੱਖਅੰਮ੍ਰਿਤ ਸਿੰਘ ਅਤੇ ਉਹਨਾਂ ਦੇ ਵਲੰਟੀਅਰ ਦੇ ਸਹਿਯੋਗ ਸਦਕਾ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ। ਪੰਜਾਬ ਵਿਚ ਨਗਰ ਨਿਗਮ, ਅੰਮ੍ਰਿਤਸਰ, ਵਾਈ.ਜੀ.ਬੀ.ਟੀ. ਅਤੇ ਰੋਹਿਤ ਮਹਿਰਾ ਅਡੀਸ਼ਲ ਕਮਿਸ਼ਨਰ, ਇੰਨਕਮ ਟੈਕਸ ਵੱਲੋਂ ਸਾਂਝੇ ਤੌਰ ਤੇ ਮਨੁੱਖੀ ਤੌਰ ਤੇ ਵਿਕਸਤ ਕੀਤੇ ਜਾਣ ਵਾਲਾ ਸਭ ਵੱਡਾ ਤੇ ਪਹਿਲਾ ਸ਼ਹਿਰੀ ਸੁਖਮ ਜੰਗਲ ਹੋਵੇਗਾ, ਜੋਕਿ ਤਕਰੀਬਨ 10 ਏਕੜ ਖਾਲੀ ਪਈ ਜਗ੍ਹਾਂ ਵਿਚ 1 ਲੱਖ ਰੁੱਖ ਲਗਾਕੇ ਤਿਆਰ ਕੀਤਾ ਜਾਵੇਗਾ।ਇਹ ਕੰਮ 'ਗ੍ਰੀਨ ਲੰਗਜ਼ ਪ੍ਰਾਜੈਕਟ ਅਧੀਨ' ਉਲੀਕਿਆ ਗਿਆ ਹੈ ਜਿਸਦਾ ਮੁੱਖ ਮੰਤਵ 'ਲੈਸ ਕਾਰਬਨ ਤੇ ਮੋਰ ਆਕਸੀਜਨ' ਦੇਣਾ ਹੈ। ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਹਰਿਆ- ਭਰਿਆ ਰੱਖਣ ਲਈ ਚਾਲੀ ਖੂਹਾਂ ਵਾਲੀ ਜਗ੍ਹਾਂ ਤੇ ਇਕ ਲੱਖ ਰੁੱਖ ਲਗਾਏ ਜਾ ਰਹੇ ਹਨ ਇਸ ਨਾਲ ਸ਼ਹਿਰ ਵਾਸੀਆਂ ਨੂੰ ਜਿਥੇ ਸਾਫ ਸੁਥਰੀ ਹਵਾ ਮਿਲੇਗੀ ਉਥੇ ਇਸ ਇਲਾਕੇ ਦੀ ਨੁਹਾਰ 'ਚ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਨਾਲ ਸਾਡਾ ਵਾਤਾਵਰਨ ਤੇ ਹਵਾ ਦਾ ਸੱਤਰ ਘੱਟ ਰਿਹਾ ਹੈ ਤੇ ਇਸਦੇ ਨਾਲ ਅੱਜ ਕਈ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਸ ਤੋਂ ਬਚਣ ਲਈ ਰੁੱਖ ਲਗਾਉਣੇ ਬੇਹੱਦ ਜ਼ਰੂਰੀ ਹਨ ਜਿਸਦੇ ਤਹਿਤ ਇਹ ਰੁੱਖ ਲਗਾਏ ਜਾ ਰਹੇ ਹਨ। ਮੇਅਰ ਕਰਮਜੀਤ ਸਿੰਘ ਰਿੰਟੂ ਨੇ 'ਵਾਈ.ਜੀ.ਬੀ.ਟੀ.' ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਸ਼ਹਿਰ ਵਿਚ ਹਰਿਆਲੀ ਲਿਆਉਣ ਲਈ ਅਹਿਮ ਕਿਰਦਾਰ ਨਿਭਾ ਰਹੀ ਹੈ ਤੇ ਇਹਨਾਂ ਪਰਿਆਸਾ ਨੂੰ ਨੈਪੜੇ ਚਾੜਣ ਵਿਚ ਨਗਰ ਨਿਗਮ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਹਰੇਕ ਅੰਮ੍ਰਿਤਸਰ ਵਾਸੀ ਨੂੰ ਸ਼ਹਿਰ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ।
ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਕੁਝ ਸੰਸਥਾਵਾਂ ਸ਼ਹਿਰ 'ਚ ਪੌਦੇ ਤੇ ਰੁੱਖ ਲਗਾਉਂਦੇ ਹਨ ਪਰ ਬਾਅਦ 'ਚ ਇਸਦੀ ਰੱਖ ਰਖਾਅ ਸਹੀ ਤਰੀਕੇ ਨਾਲ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ 40 ਖੂਹ ਵਿਖੇ ਲੱਗ ਰਹੇ ਰੁੱਖਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ ਤੇ ਸਾਫ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਵਾਈ.ਜੀ.ਬੀ.ਟੀ. ਦੇ ਸੁੱਖ ਅੰਮ੍ਰਿਤ, ਸ਼ੁਭਮ ਕਾਹਲੋਂ, ਊਰਜਾ ਵੋਹਰਾ, ਉਪਾਸਨਾ ਭਾਰਦਵਾਜ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।