ਨਿਰਵੈਰ ਸਿੰਘ ਸਿੰਧੀ
ਮਮਦੋਟ ,19 ਅਕਤੂਬਰ 2020 :- ਨਗਰ ਪੰਚਾਇਤ ਮਮਦੋਟ ਦੀ ਨਿਲਾਇਕੀ ਕਾਰਨ ਕੁਝ ਸਮਾਂ ਪਹਿਲਾਂ ਬਣੀ ਸੜਕ ਨਾਲੀਆਂ ਦਾ ਪਾਣੀ ਓਵਰਫਲੋਅ ਹੋਣ ਕਰਕੇ ਟੁੱਟ ਰਹੀ ਹੈ ਪਰ ਨਗਰ ਪੰਚਾਇਤ ਦੇ ਕਰਮਚਾਰੀ ਅਤੇ ਅਧਿਕਾਰੀਆਂ ਦੀ ਕੰਨ ਤੇ ਜੂੰ ਨਹੀਂ ਸਰਕਦੀ ਦਿਖਾਈ ਦੇ ਰਹੀ।
ਇਥੇ ਵਰਨਣਯੋਗ ਹੈ ਕਿ ਮਮਦੋਟ ਦੀ ਫਿਰਨੀ ਵਾਲੀ ਸੜਕ ਬਣਨ ਕਰਕੇ ਨਾਲੀਆਂ ਸੜਕ ਨਾਲੋਂ ਨੀਵੀਆਂ ਹੋ ਗਈਆਂ ਹਨ ਅਤੇ ਸੇਮਨਾਲੇ ਦੀ ਪਿਛਲੇ ਲੰਬੇ ਸਮੇ ਤੋਂ ਸਫਾਈ ਨਾ ਹੋਣ ਕਾਰਨ ਅੱਗੋਂ ਪਾਣੀ ਡਾਫ ਲੱਗਣ ਕਾਰਨ ਨਾਲੀਆਂ ਦਾ ਪਾਣੀ ਸਥਾਨਕ ਬੀ ਡੀ ਪੀ ਓ ਦਫਤਰ ਦੇ ਚੌਂਕ ਵਿਚ ਪਿਛਲੇ ਲੰਬੇ ਸਮੇਂ ਤੋਂ ਨਾਲੀ ਤੋਂ ਬਾਹਰ ਆ ਰਿਹਾ ਹੈ ਅਤੇ ਝੋਨੇ ਦਾ ਸੀਜਨ ਹੋਣ ਕਰਕੇ ਬੋਰੀਆਂ ਨਾਲ ਲੋਡ਼ ਟਰੱਕ ਵੀ ਇਸੇ ਰਸਤੇ ਹੀ ਲੰਘਦੇ ਹਨ ਜਿਸ ਨਾਲ ਹਾਲ ਹੀ ਵਿਚ ਸਕਰਾਰ ਦੇ ਲੱਖਾਂ ਰੁਪਏ ਖਰਚ ਕੇ ਨਵੀਂ ਬਣੀ ਸੜਕ ਪਾਣੀ ਖੜਾ ਰਹਿਣ ਕਾਰਨ ਟੁੱਟ ਰਹੀ ਹੈ ਪਰੰਤੂ ਇਸ ਵੱਲ ਨਗਰ ਪੰਚਾਇਤ ਦੇ ਕਿਸੇ ਵੀ ਕਰਮਚਾਰੀ ਅਤੇ ਅਧਿਆਕਰੀਆਂ ਦਾ ਮਿਹਰ ਦੀ ਨਿਗਾ ਨਹੀ ਪਈ ਹੈ | ਸਥਾਨਕ ਲੋਕਾਂ ਨੇ ਨਗਰ ਪੰਚਾਇਤ ਮਮਦੋਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਅਤੇ ਹਾਲ ਹੀ ਵਿਚ ਨਵੀ ਬਣੀ ਸੜਕ ਨੂੰ ਟੁੱਟਣ ਤੋਂ ਬਚਾਇਆ ਜਾਵੇ |
ਨਾਲੀਆਂ ਦਾ ਪਾਣੀ ਸੜਕ ਉੱਪਰ ਖੜਨ ਕਰਕੇ ਅਤੇ ਟਰੱਕਾਂ ਦੇ ਲੱਗਣ ਨਾਲ ਟੁੱਟੀ ਸੜਕ ਦਾ ਦ੍ਰਿਸ਼ |