ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ 2020- ਗੋਨਿਆਣਾ ਰੋਡ ਗਲੀ ਨੰਬਰ 1 ਵਿੱਚ ਰਹਿਣ ਵਾਲੇ ਨਸ਼ੇ ਦੇ ਆਦੀ ਇੱਕ ਨੌਜਵਾਨ ਨੇ ਨਸ਼ਾ ਕਰਨ ਲਈ ਰੁਪਏ ਨਾ ਦੇਣ ’ਤੇ ਆਪਣੀ ਮਾਂ ’ਤੇ ਕਸੀਏ ਨਾਲ ਵਾਰ ਕਰ ਦਿੱਤਾ , ਜਿਸ ਨਾਲ ਮਾਂ ਗੰਭੀਰ ਜ਼ਖਮੀ ਹੋ ਗਈ, ਜਿਸਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕੀਤਾ ਗਿਆ ਹੈ। ਥਾਣਾ ਸਿਟੀ ਪੁਲਿਸ ਨੇ ਇਸ ਮਾਮਲੇ ਵਿੱਚ ਔਰਤ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਛੋਟੇ ਪੁੱਤਰ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਗੋਨਿਆਣਾ ਰੋਡ ਗਲੀ ਨੰਬਰ 1 ਵਾਸੀ ਸਾਬਕਾ ਐਮਸੀ ਨਛੱਤਰ ਸਿੰਘ ਦੇ ਪੁੱਤਰ ਗੁਰਦੇਵ ਸਿੰਘ ਉਰਫ਼ ਦੇਵ ਨਸ਼ਾ ਕਰਨ ਦਾ ਆਦੀ ਹੈ।
ਉਹ ਹਰ ਰੋਜ਼ ਨਸ਼ੇ ਕਰਨ ਲਈ ਪੈਸਿਆਂ ਦੀ ਮੰਗ ਕਰਦਾ ਸੀ, ਪਿਛਲੇ ਦਿਨੀਂ ਉਸਦੀ ਮਾਂ ਬਲਵੰਤ ਕੌਰ ਕਿਰਾਏਦਾਰ ਤੋਂ ਕਿਰਾਇਆ ਲੈਣ ਗਈ ਸੀ, ਜਦੋਂ ਉਹ ਵਾਪਿਸ ਆਈ ਤਾਂ ਗੁਰਦੇਵ ਫ਼ਿਰ ਤੋਂ ਪੈਸੇ ਮੰਗਣ ਲੱਗਾ, ਜਦੋਂਕਿ ਉਸਦੀ ਮਾਂ ਨੇ ਪੈਸੇ ਦੇਣ ਤੋਂ ਮਨਾ ਕੀਤਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਕੋਲ ਪਿਆ ਕਸੀਆ ਆਪਣੀ ਮਾਂ ਦੇ ਮਾਰਿਆ, ਜਿਸ ਨਾਲ ਉਸਦੀ ਮਾਂ ਗੰਭੀਰ ਜ਼ਖਮੀ ਹੋ ਗਈ। ਪੀੜਤ ਅੋਰਤ ਦੇ ਛੋਟੇ ਪੁੱਤਰ ਬਲਦੇਵ ਸਿੰਘ ਉਰਫ਼ ਸੋਨੂੰ ਨੇ ਆਪਣੀ ਮਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਾਇਆ। ਮਾਮਲੇ ਦੇ ਜਾਂਚ ਅਧਿਕਾਰੀ ਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।