ਹਰੀਸ਼ ਕਾਲੜਾ
ਰੂਪਨਗਰ, 19 ਅਕਤੂਬਰ 2020 : ਕੋਰੋਨਾ ਸੰਬੰਧੀ ਗਲਤ ਧਾਰਨਾਵਾਂ ਨੂੰ ਛੱਡ ਕੇ ਕੋਵਿਡ ਟੈਸਟ ਕਰਵਾਉਣ ਲਈ ਅੱਗੇ ਆੳ।ਇਹ ਅਪੀਲ ਡਾ. ਦਵਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਨੇ ਅੱਜ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆਂ ਨਾਲ ਪ੍ਰੈਸ ਕਾਨਫਰੰਸ ਦੋਰਾਨ ਆਮ ਲੋਕਾਂ ਨੂੰ ਕੀਤਿਇਸ ਮੋਕੇ ਉਹਨਾ ਮੀਡੀਆ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੀਡੀਆ ਦਾ ਸਹਿਯੋਗ ਜਾਰੀ ਰਹੇਗਾ ਕਿਉਂ ਜੋ ਲੋਕਾਂ ਤੱਕ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਦੀ ਜਾਣਕਾਰੀ ਸੰਜੀਦਾ ਢੰਗ ਨਾਲ ਪਹੁੰਚਾਉਣ ਵਿੱਚ ਮੀਡੀਆ ਦਾ ਅਹਿਮ ਰੋਲ ਹੈ। ਉਨਾਂ ਇਹ ਵੀ ਕਿਹਾ ਕਿ ਬਿਨਾਂ ਮਾਸਕ ਅਤੇ ਬਿਨਾਂ ਕੰਮ ਤੋ ਘਰੋਂ ਬਾਹਰ ਨਾ ਨਿਕਲਣ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ। ਉਹਨਾਂ ਸਮੂਹ ਮਿਠਾਈ ਦੁਕਾਨਕਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਨਿਯਮਾਂ ਮੁਤਾਬਿਕ ਹੀ ਮਿਠਾਈਆਂ ਬਣਾਉਣ ਅਤੇ ਵੇਚਣ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ, ਐਪੀਡੀਮਾਲੋਜਿਸਟ ਡਾ. ਸੁਮੀਤ ਸ਼ਰਮਾ, ਡਿਪਟੀ ਮਾਸ ਮੀਡੀਆ ਅਤੇ ਸੂਚਨਾਂ ਅਫਸਰਜ਼ ਗੁਰਦੀਪ ਸਿੰਘ ਅਤੇ ਰਾਜ ਰਾਣੀ ਅਤੇ ਬੀ.ਸੀ.ਸੀ. ਸੁਖਦੀਪ ਕੰਬੋਜ ਹਾਜਰ ਸਨ।